ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ ਬਰਾਮਦ

ਮਾਛੀਵਾੜਾ ਸਾਹਿਬ, 29 ਜੁਲਾਈ (ਮਨੋਜ ਕੁਮਾਰ)-ਅੱਜ ਮੰਗਲਵਾਰ ਸ਼ਾਮ ਕਰੀਬ 6 ਵਜੇ ਦੇ ਆਸ-ਪਾਸ ਸਥਾਨਕ ਬੱਸ ਸਟੈਂਡ ਕੋਲੋਂ ਇਕ 50 ਸਾਲਾ ਵਿਅਕਤੀ ਦੀ ਲਾਸ਼ ਮਾਛੀਵਾੜਾ ਪੁਲਿਸ ਨੂੰ ਬਰਾਮਦ ਹੋਈ, ਇਸ ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਤੇ ਅੰਦੇਸ਼ਾ ਹੈ ਕਿ ਸ਼ਾਇਦ ਇਹ ਵਿਅਕਤੀ ਕਿਸੇ ਪਿੰਡ ਦਾ ਜਾਪਦਾ ਹੈ ਤੇ ਅਚਾਨਕ ਤਬੀਅਤ ਵਿਗੜਨ ਕਰਕੇ ਇਸਦੀ ਮੌਕੇ ਉਤੇ ਹੀ ਮੌਤ ਹੋ ਗਈ। ਪੁਲਿਸ ਅਧਿਕਾਰੀ ਅਨੁਸਾਰ ਫਿਲਹਾਲ ਮ੍ਰਿਤਕ ਦੇਹ ਨੂੰ ਪਛਾਣ ਲਈ ਮੋਰਚਰੀ ਵਿਚ ਰੱਖ ਦਿੱਤਾ ਗਿਆ ਹੈ।