ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅੰਦਰ 6 ਐੱਸ.ਐੱਚ.ਓਜ਼ ਦੇ ਹੋਏ ਤਬਾਦਲੇ

ਅਜਨਾਲਾ, 26 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅੰਦਰ ਐੱਸ.ਐੱਸ.ਪੀ. ਮਨਿੰਦਰ ਸਿੰਘ ਆਈ.ਪੀ.ਐੱਸ. ਵਲੋਂ ਅੱਜ 6 ਐੱਸ.ਐੱਚ.ਓ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਥਾਣਾ ਜੰਡਿਆਲਾ ਵਿਖੇ ਐੱਸ.ਐੱਚ.ਓ. ਵਜੋਂ ਸੇਵਾਵਾਂ ਨਿਭਾਅ ਰਹੇ ਸਬ-ਇੰਸਪੈਕਟਰ ਹਰਚੰਦ ਸਿੰਘ ਥਾਣਾ ਅਜਨਾਲਾ ਦੇ ਨਵੇਂ ਐੱਸ.ਐੱਚ.ਓ. ਹੋਣਗੇ ਜਦਕਿ ਅਜਨਾਲਾ ਵਿਖੇ ਐੱਸ.ਐੱਚ.ਓ. ਵਜੋਂ ਸ਼ਲਾਘਾਯੋਗ ਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਵਾਲੇ ਇੰਸਪੈਕਟਰ ਮੁਖ਼ਤਿਆਰ ਸਿੰਘ ਨੂੰ ਥਾਣਾ ਜੰਡਿਆਲਾ ਗੁਰੂ ਦਾ ਐੱਸ.ਐੱਚ.ਓ. ਲਗਾਇਆ ਗਿਆ ਹੈ।
ਇਸ ਤੋਂ ਇਲਾਵਾ ਇੰਸਪੈਕਟਰ ਗਗਨਦੀਪ ਸਿੰਘ ਨੂੰ ਥਾਣਾ ਮੱਤੇਨੰਗਲ ਦਾ ਐੱਸ.ਐੱਚ.ਓ., ਸਬ-ਇੰਸਪੈਕਟਰ ਅਜੇਪਾਲ ਸਿੰਘ ਨੂੰ ਥਾਣਾ ਕੰਬੋਅ ਦਾ ਐੱਸ.ਐੱਚ.ਓ., ਸਬ-ਇੰਸਪੈਕਟਰ ਸਤਨਾਮ ਸਿੰਘ ਨੂੰ ਥਾਣਾ ਭਿੰਡੀ ਸੈਦਾਂ ਦਾ ਐੱਸ.ਐੱਚ.ਓ., ਮਹਿਲਾ ਸਬ-ਇੰਸਪੈਕਟਰ ਕਮਲਪ੍ਰੀਤ ਕੌਰ ਨੂੰ ਥਾਣਾ ਝੰਡੇਰ ਦਾ ਐੱਸ.ਐੱਚ.ਓ. ਅਤੇ ਸਬ-ਇੰਸਪੈਕਟਰ ਰਾਜਬੀਰ ਸਿੰਘ ਨੂੰ ਥਾਣਾ ਅਜਨਾਲਾ ਦਾ ਐਡੀਸ਼ਨਲ ਐੱਸ.ਐੱਚ.ਓ. ਲਗਾਇਆ ਗਿਆ ਹੈ।