8.7 ਤੀਬਰਤਾ ਦੇ ਭੁਚਾਲ ਨਾਲ ਕੰਬੀ ਰੂਸ ਦੀ ਧਰਤੀ

ਮਾਸਕੋ, 30 ਜੁਲਾਈ- ਅੱਜ ਸਵੇਰੇ ਰੂਸ ਦੇ ਕਾਮਚਟਕਾ ਪ੍ਰਾਿੲਦੀਪ ਦੇ ਨੇੜੇ 8.7 ਤੀਬਰਤਾ ਦਾ ਭੁਚਾਲ ਆਇਆ। ਜਾਣਕਾਰੀ ਅਨੁਸਾਰ, ਕਾਮਚਟਕਾ ਵਿਚ 4 ਮੀਟਰ ਉੱਚੀ ਸੁਨਾਮੀ ਆਈ, ਇਸ ਕਾਰਨ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਕਾਮਚਟਕਾ ਦੇ ਗਵਰਨਰ ਵਲਾਦੀਮੀਰ ਸੋਲੋਡੋਵ ਨੇ ਇਕ ਵੀਡੀਓ ਪੋਸਟ ਕੀਤਾ ਅਤੇ ਕਿਹਾ ਕਿ ਅੱਜ ਦਾ ਭੁਚਾਲ ਦਹਾਕਿਆਂ 'ਚ ਸਭ ਤੋਂ ਸ਼ਕਤੀਸ਼ਾਲੀ ਸੀ। ਉਨ੍ਹਾਂ ਕਿਹਾ ਕਿ ਇਕ ਕਿੰਡਰਗਾਰਟਨ ਨੂੰ ਨੁਕਸਾਨ ਪੁੱਜਾ ਹੈ।
ਅਮਰੀਕੀ ਭੂ ਵਿਗਿਆਨ ਸਰਵੇਖਣ ਦੇ ਅਨੁਸਾਰ, ਭੁਚਾਲ ਦਾ ਕੇਂਦਰ ਜ਼ਮੀਨ ਤੋਂ 19.3 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਏਜੰਸੀ ਦੇ ਅਨੁਸਾਰ, ਭੁਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 4:54 ਵਜੇ ਆਇਆ। ਹੁਣ ਤੱਕ ਕਿਸੇ ਵੀ ਨੁਕਸਾਨ ਦੀ ਰਿਪੋਰਟ ਨਹੀਂ ਹੈ।
ਭੂਚਾਲ ਜਾਪਾਨ ਦੇ ਚਾਰ ਵੱਡੇ ਟਾਪੂਆਂ ਦੇ ਸਭ ਤੋਂ ਉੱਤਰੀ ਹੋਕਾਈਡੋ ਤੋਂ ਲਗਭਗ 250 ਕਿਲੋਮੀਟਰ ਦੂਰ ਸੀ ਅਤੇ ਇਸ ਨੂੰ ਹਲਕਾ ਜਿਹਾ ਮਹਿਸੂਸ ਕੀਤਾ ਗਿਆ। ਸੁਨਾਮੀ ਦੀ ਚਿਤਾਵਨੀ ਤੋਂ ਬਾਅਦ ਜਾਪਾਨ ਦੇ ਫੁਕੁਸ਼ੀਮਾ ਪਰਮਾਣੂ ਰਿਐਕਟਰ ਨੂੰ ਖਾਲੀ ਕਰਵਾ ਲਿਆ ਗਿਆ ਹੈ।
ਕਾਮਚਟਕਾ ਦੇ ਸੇਵੇਰੋ-ਕੁਿਰਲਸਕ ਸ਼ਹਿਰ ਵਿਚ ਬੰਦਰਗਾਹ ਅਤੇ ਮੱਛੀ ਫੜਨ ਦੇ ਬੁਿਨਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।