JALANDHAR WEATHER

ਦੇਰ ਰਾਤ ਦਹਿਲਿਆ ਸ਼ਹਿਰ ,ਕਾਤਲਾਨਾ ਹਮਲੇ ਤੋਂ ਬਾਅਦ, ਸਕਾਰਪੀਓ ਗੱਡੀ ਨੂੰ ਲਾਈ ਅੱਗ

ਜਗਰਾਉਂ ( ਲੁਧਿਆਣਾ ) , 29 ਜੁਲਾਈ ( ਕੁਲਦੀਪ ਸਿੰਘ ਲੋਹਟ) - ਜਗਰਾਉਂ ਵਿਚ ਦੇਰ ਰਾਤ ਵੱਡੀ ਖ਼ਬਰ ਸਾਹਮਣੇ ਆਈ ਹੈ । ਜਗਰਾਉਂ ਨੇੜੇ ਕੋਠੇ ਸ਼ੇਰਜੰਗ ਨੂੰ ਜਾਂਦੇ ਰਾਹ 'ਤੇ ਇਕ ਨੌਜਵਾਨ 'ਤੇ ਕਾਤਲਾਨਾ ਹਮਲਾ ਹੋਇਆ ਹੈ।ਇਸ ਦੌਰਾਨ ਨੌਜਵਾਨ ਦੀ ਨਵੀਂ ਸਕਾਰਪੀਓ ਗੱਡੀ ਨੂੰ ਅੱਗ ਲਾ ਦਿਤੀ ਗਈ ਹੈ ਤੇ ਉਸ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਗੁਰਕੀਰਤ ਸਿੰਘ ਵਾਸੀ ਪਿੰਡ ਅਖਾੜਾ ਜੋ ਜਗਰਾਉਂ ਦੇ ਕੋਠੇ ਸ਼ੇਰਜੰਗ ਵਿਖੇ ਰਹਿ ਰਿਹਾ ਸੀ 'ਤੇ ਇਹ ਹਮਲਾ ਦੇਰ ਰਾਤ ਹੋਇਆ ਹੈ। ਇਸ ਹਮਲੇ ਤੋਂ ਬਾਅਦ ਉਸ ਦੀ ਨਵੀਂ ਸਕਾਰਪੀਓ ਗੱਡੀ ਨੂੰ ਅੱਗ ਲਾ ਕੇ ਸੁਆਹ ਕਰ ਦਿੱਤਾ।
ਜਾਣਕਾਰੀ ਅਨੁਸਾਰ ਜਸਕੀਰਤ ਸਿੰਘ ਜੱਸਾ ਸ਼ੇਅਰ ਮਾਰਕੀਟ ਦੇ ਗਾਈਡ ਵਜੋਂ ਕੰਮ ਕਰਦਾ ਸੀ ਤੇ ਨੌਜਵਾਨ ਮੁੰਡੇ ਕੁੜੀਆਂ ਨੂੰ ਸ਼ੇਅਰ ਮਾਰਕੀਟ ਦੀ ਟ੍ਰੇਨਿੰਗ ਦਿੰਦਾ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਸਕੀਰਤ ਸਿੰਘ ਜੱਸਾ ਨੂੰ ਕੁਝ ਸਮਾਂ ਪਹਿਲਾਂ ਧਮਕੀ ਵੀ ਆਈ ਸੀ ਤੇ ਅੱਜ ਵਾਲੀ ਘਟਨਾ ਨੂੰ ਉਸ ਧਮਕੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਡੀ. ਐਸ. ਪੀ. ਜਸਜੋਤ ਸਿੰਘ ਅਤੇ ਥਾਣਾ ਸਿਟੀ ਦੇ ਐਸ. ਐਚ. ਓ. ਵਰਿੰਦਰਪਾਲ ਸਿੰਘ ਮੌਕੇ 'ਤੇ ਪਹੁੰਚ ਗਏ।


ਇਸ ਦੌਰਾਨ ਪੁਲਿਸ ਨੇ ਪੱਤਰਕਾਰਾਂ ਨੂੰ ਘਟਨਾਂ ਸੰਬੰਧੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇੱਥੋਂ ਤੱਕ ਕਿ ਇਲੈਕਟ੍ਰਾਨਿਕ ਮੀਡੀਆ ਨੂੰ ਵੀਡੀਓ ਗ੍ਰਾਫੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਘਟਨਾਂ ਵਾਲੀ ਥਾਂ 'ਤੇ ਚੱਲ ਰਹੀਆਂ ਲਾਈਟਾਂ ਬੁਝਾ ਦਿੱਤੀਆਂ। ਛੱਜਾਵਾਲ ਦੇ ਜਤਿੰਦਰ ਸਿੰਘ 'ਤੇ ਕਾਤਲਾਨਾ ਹਮਲੇ ਤੋਂ ਬਾਅਦ ਲੰਘੀ ਕੱਲ੍ਹ ਜਗਰਾਉਂ ਦੇ ਕੰਡਾ ਜਿਊਲਰਜ਼ 'ਤੇ ਗੋਲੀ ਚਲਾਉਣ ਦੀ ਘਟਨਾ ਤੋਂ ਬਾਅਦ ਹਾਲ ਹੀ ਵਾਪਰੀ ਇਸ ਘਟਨਾ ਨੇ ਸ਼ਹਿਰ ਵਾਸੀਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਨ੍ਹਾਂ ਘਟਨਾਵਾਂ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ