JALANDHAR WEATHER

ਮੋਰਿੰਡਾ : ਡਾ. ਰਵਜੋਤ ਸਿੰਘ ਵਲੋਂ ਕਾਰਜ ਸਾਧਕ ਅਫ਼ਸਰ ਦਾ ਤਬਾਦਲਾ, ਜੇਈ ਅਤੇ ਸੈਨਟਰੀ ਇੰਸਪੈਕਟਰ ਮੁਅੱਤਲ

ਮੋਰਿੰਡਾ (ਰੂਪਨਗਰ), 30 ਜੁਲਾਈ - ਮਿਲ ਰਹੀਆਂ ਸ਼ਿਕਾਇਤਾਂ ਕਾਰਨ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਸਵੇਰੇ ਹੀ ਮੋਰਿੰਡਾ ਸ਼ਹਿਰ ਦਾ ਦੌਰਾ ਕਰਕੇ ਸ਼ਹਿਰ ਵਿਚ ਸੀਵਰੇਜ ਦੀ ਜਟਲ ਹੋਈ ਸਮੱਸਿਆ ਨੂੰ ਲੈ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਕਾਰਜ ਸਾਧਕ ਅਫ਼ਸਰ ਦੀ ਤੁਰੰਤ ਦੀ ਇਥੋਂ ਬਦਲੀ ਕਰ ਦਿੱਤੀ ਅਤੇ ਮੋਰਿੰਡਾ ਨਗਰ ਕੌਸਲ ਦੇ ਜੇਈ ਅਤੇ ਸੈਂਨਟਰੀ ਇੰਸਪੈਕਟਰ ਨੂੰ ਜਿੰਮੇਵਾਰੀ ਅਦਾ ਕਰਨ ਚ ਕੁਤਾਹੀਆਂ ਦੇ ਦੋਸ਼ਾਂ ਹੇਠ ਮੁਅੱਤਲ ਕਰ ਦਿੱਤਾ।

ਮੰਤਰੀ ਰਵਜੋਤ ਸਿੰਘ ਨੇ ਕਿਹਾ ਕਿ ਉਹ ਹਰੇਕ ਹਫ਼ਤੇ ਵੱਖ ਵੱਖ ਸ਼ਹਿਰਾਂ ਵਿਚ ਵਿਜਿਟ ਕਰਦੇ ਹਨ। ਉਨ੍ਹਾਂ ਨੇ ਅੱਜ ਮੋਰਿੰਡਾ ਸ਼ਹਿਰ ਵਿਚ ਜਦੋਂ ਹਾਲਾਤ ਦੇਖੇ ਤਾਂ ਬਹੁਤ ਮਾੜੇ ਹਾਲਾਤ ਪਾਏ ਗਏ। ਦੋ ਢਾਈ ਸਾਲ ਤੋਂ ਇੱਥੇ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ, ਨਿਕਾਸੀ ਦਾ ਪ੍ਰਬੰਧ ਨਹੀਂ ਹੈ ਤੇ ਪਾਣੀ ਸੜਕਾਂ ਤੇ ਘੁੰਮ ਰਿਹਾ ਹੈ। ਉਨ੍ਹਾਂ ਸਖ਼ਤ ਹਦਾਇਤਾਂ ਦਿੱਤੀਆਂ ਕਿ 30 ਦਿਨ ਦੇ ਵਿਚ ਮੋਰਿੰਡਾ ਸ਼ਹਿਰ ਦੇ ਸੀਵਰੇਜ ਦਾ ਨਾਲ ਸੰਬੰਧਿਤ ਜਿੰਨੀਆਂ ਸ਼ਿਕਾਇਤਾਂ ਹਨ, ਉਨ੍ਹਾਂ ਦਾ ਹੱਲ ਕਰ ਦਿੱਤਾ ਜਾਵੇ। ਉਹ ਠੀਕ ਇਕ ਮਹੀਨੇ ਬਾਅਦ ਦੁਬਾਰਾ ਫਿਰ ਦੌਰਾ ਕਰਨਗੇ, ਉਦੋਂ ਤੱਕ ਸ਼ਹਿਰ ਦੀ ਕੋਈ ਵੀ ਸਮੱਸਿਆ ਰਹਿਣੀ ਨਹੀਂ ਚਾਹੀਦੀ।ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਾਂ ਅਤੇ ਜਿੰਨੇ ਅਫ਼ਸਰ ਹਨ, ਉਹ ਸਰਕਾਰ ਤੋਂ ਕੰਮ ਕਰਨ ਦੀਆਂ ਤਨਖਾਹਾਂ ਲੈਂਦੇ ਹਨ। ਜੇ ਉਹ ਤਨਖਾਹਾਂ ਲੈ ਕੇ ਵੀ ਲੋਕਾਂ ਦੇ ਕੰਮ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਟਿਕੇ ਰਹਿਣ ਦਾ ਕੋਈ ਹੱਕ ਨਹੀਂ ਹੈ ਅਤੇ ਨਾ ਹੀ ਅਫ਼ਸਰ ਬਣਨ ਦਾ ਕੋਈ ਫਾਇਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ