JALANDHAR WEATHER

ਜਲੰਧਰ ਸਿਵਲ ਹਸਪਤਾਲ ਘਟਨਾ ਮਾਮਲੇ 'ਚ 3 ਡਾਕਟਰਾਂ 'ਤੇ ਡਿੱਗੀ ਗਾਜ਼, ਮੁਅੱਤਲ

ਚੰਡੀਗੜ੍ਹ, 30 ਜੁਲਾਈ-ਜਲੰਧਰ ਸਿਵਲ ਹਸਪਤਾਲ ਘਟਨਾ ਮਾਮਲੇ 'ਚ 3 ਡਾਕਟਰਾਂ 'ਤੇ ਗਾਜ਼ ਡਿੱਗੀ ਹੈ ਤੇ ਮੁਅੱਤਲ ਕੀਤੇ ਹਨ। ਡਾ. ਬਲਬੀਰ ਸਿੰਘ ਨੇ ਇਹ ਵੱਡਾ ਫੈਸਲਾ ਲਿਆ ਹੈ। ਜਲੰਧਰ ਸਿਵਲ ਹਸਪਤਾਲ ਦੇ ਐਮ.ਐਸ. ਡਾ. ਰਾਜ ਕੁਮਾਰ, ਐਸ.ਐਮ.ਓ. ਡਾ. ਸੁਰਜੀਤ ਸਿੰਘ ਅਤੇ ਡਾ. ਸੋਨਾਕਸ਼ੀ ਨੂੰ ਪੰਜਾਬ ਦੇ ਸਿਹਤ ਮੰਤਰੀ ਨੇ ਮੁਅੱਤਲ ਕਰ ਦਿੱਤਾ ਹੈ। 

ਜਲੰਧਰ ਦੇ ਸਿਵਲ ਹਸਪਤਾਲ ਦੇ ਟਰਾਮਾ ਵਾਰਡ ਵਿਚ 3 ਮਰੀਜ਼ਾਂ ਦੀ ਮੌਤ ਵਿਚ ਵੱਡੀ ਲਾਪਰਵਾਹੀ ਪਾਈ ਗਈ ਸੀ, ਜਿਸ ਕਾਰਨ ਐਮ.ਐਸ. ਡਾ. ਰਾਜ ਕੁਮਾਰ, ਐਸ.ਐਮ.ਓ. ਡਾ. ਸੁਰਜੀਤ ਸਿੰਘ ਅਤੇ ਡਾ. ਸੋਨਾਕਸ਼ੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਘਟਨਾ ਸਬੰਧੀ ਸਿਵਲ ਹਸਪਤਾਲ ਦੇ ਐਮ.ਐਸ. ਡਾ. ਰਾਜ ਕੁਮਾਰ ਦਾ ਬਿਆਨ ਸਾਹਮਣੇ ਆਇਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਮਾਮਲੇ ਦੀ ਜਾਂਚ ਕੀਤੀ ਹੈ। ਹਾਊਸ ਸਰਜਨ ਡਾ. ਸ਼ਮਿੰਦਰ ਸਿੰਘ ਘਟਨਾ ਦੌਰਾਨ ਡਿਊਟੀ 'ਤੇ ਮੌਜੂਦ ਨਹੀਂ ਸਨ। ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਦੱਸੇ ਬਿਨਾਂ ਡਿਊਟੀ ਤੋਂ ਘਰ ਚਲੇ ਗਏ ਸਨ। ਡਾਕਟਰ ਨੇ ਕਿਹਾ ਕਿ ਇਨ੍ਹਾਂ ਡਾਕਟਰਾਂ ਦਾ 6 ਮਹੀਨੇ ਦਾ ਇਕਰਾਰਨਾਮਾ ਹੈ, ਜਿਸ ਤੋਂ ਬਾਅਦ ਕੰਮ ਸਹੀ ਢੰਗ ਨਾਲ ਕਰਨ ਤੋਂ ਬਾਅਦ ਇਨ੍ਹਾਂ ਨੂੰ ਸਥਾਈ ਕਰ ਦਿੱਤਾ ਜਾਂਦਾ ਹੈ ਅਤੇ ਇਨ੍ਹਾਂ ਦੀ ਤਨਖਾਹ 37 ਹਜ਼ਾਰ ਤੋਂ ਵਧਾ ਕੇ 70 ਹਜ਼ਾਰ ਕਰ ਦਿੱਤੀ ਜਾਂਦੀ ਹੈ ਪਰ ਕੰਮ ਵਿਚ ਲਾਪਰਵਾਹੀ ਕਾਰਨ ਡਾ. ਸ਼ਮਿੰਦਰ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਦਿਨ ਡਾ. ਸੋਨਾਕਸ਼ੀ ਸ਼ਾਮ ਦੀ ਡਿਊਟੀ 'ਤੇ ਸੀ ਅਤੇ ਇਹ ਸਾਰੇ ਬੈਠਣ ਦੀ ਡਿਊਟੀ 'ਤੇ ਸਨ। ਐਸ.ਐਮ.ਓ. ਡਾ. ਸੁਰਜੀਤ ਸਿੰਘ ਆਕਸੀਜਨ ਪਲਾਂਟ ਦੇ ਇੰਚਾਰਜ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿਹਤ ਮੰਤਰੀ ਵਲੋਂ ਕੀਤੀ ਗਈ ਕਾਰਵਾਈ ਜਾਂ ਉਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ