ਪ੍ਰਿਅੰਕਾ ਗਾਂਧੀ ਸਮੇਤ ਕਾਂਗਰਸ ਦੇ ਸੰਸਦ ਮੈਂਬਰਾਂ ਵਲੋਂ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ

ਨਵੀਂ ਦਿੱਲੀ, 30 ਜੁਲਾਈ -ਛੱਤੀਸਗੜ੍ਹ ਵਿਚ ਕੇਰਲ ਦੀਆਂ ਦੋ ਨਨਾਂ ਦੀ ਤਸਕਰੀ ਅਤੇ ਧਰਮ ਪਰਿਵਰਤਨ ਦੇ ਦੋਸ਼ਾਂ ਵਿਚ ਗ੍ਰਿਫ਼ਤਾਰੀ ਨੂੰ ਲੈ ਕੇ ਭਾਜਪਾ ਸਰਕਾਰ ਵਿਰੁੱਧ ਪ੍ਰਿਅੰਕਾ ਗਾਂਧੀ ਵਾਡਰਾ, ਹਿਬੀ ਈਡਨ, ਕੇਸੀ ਵੇਣੂਗੋਪਾਲ ਅਤੇ ਹੋਰਾਂ ਸਮੇਤ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ।
ਪ੍ਰਿਅੰਕਾ ਗਾਂਧੀ ਨੇ ਕਿਹਾ, "ਕੇਰਲ ਦੀਆਂ ਕੁਝ ਨਨਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ। ਉਨ੍ਹਾਂ 'ਤੇ ਉਨ੍ਹਾਂ ਕੰਮਾਂ ਦਾ ਦੋਸ਼ ਲਗਾਇਆ ਗਿਆ ਜੋ ਉਹ ਨਹੀਂ ਕਰ ਰਹੀਆਂ ਸਨ। ਉਨ੍ਹਾਂ ਨੂੰ ਕੁੱਟਿਆ ਗਿਆ ਅਤੇ ਫਿਰ ਪੁਲਿਸ ਲੈ ਗਈ। ਅਸੀਂ ਘੱਟ ਗਿਣਤੀਆਂ 'ਤੇ ਅਜਿਹੇ ਹਮਲਿਆਂ ਦਾ ਵਿਰੋਧ ਕਰ ਰਹੇ ਹਾਂ... ਸਰਕਾਰ ਆਪਣੇ ਪ੍ਰਚਾਰ ਅਤੇ ਜਨਸੰਪਰਕ ਤੋਂ ਇਲਾਵਾ ਕੋਈ ਕਾਰਵਾਈ ਨਹੀਂ ਕਰਦੀ..."।