JALANDHAR WEATHER

ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਈ-ਰਿਕਸ਼ਾ ਪਲਟਿਆ, ਇਕ ਬੱਚੇ ਸਮੇਤ 8 ਜ਼ਖਮੀ

ਕਪੂਰਥਲਾ, 22 ਜੁਲਾਈ (ਅਮਨਜੋਤ ਸਿੰਘ ਵਾਲੀਆ)-ਕਰਤਾਰਪੁਰ ਰੋਡ 'ਤੇ ਦਬੁਰਜੀ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਈ-ਰਿਕਸ਼ਾ ਤੇ ਸਵਿਫ਼ਟ ਕਾਰ ਦੀ ਟੱਕਰ ਵਿਚ ਈ-ਰਿਕਸ਼ਾ ਵਿਚ ਸਵਾਰ ਇਕ ਬੱਚੇ ਸਮੇਤ 8 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਕਾਰ ਸਵਾਰ ਤੇ ਸਥਾਨਕ ਲੋਕਾਂ ਨੇ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ।

ਜ਼ਖ਼ਮੀਆਂ ਦੀ ਪਛਾਣ ਰੂਨਾ ਦੇਵੀ ਪਤਨੀ ਦੀਪਕ ਚੌਧਰੀ, ਪਵਨ ਦੇਵੀ ਪਤਨੀ ਜੈਰਾਮ, ਬੇਬੀ ਦੇਵੀ ਪਤਨੀ ਮਿਥਲੇਸ਼, ਰੌਣਕ ਕੁਮਾਰ ਪੁੱਤਰ ਮਿਥਲੇਸ਼, ਨਾਨਕੀ ਦੇਵੀ ਪਤਨੀ ਸੰਜੇ ਪਾਸਵਾਨ, ਪਾਰਵਤੀ ਦੇਵੀ ਪਤਨੀ ਟੁਨਟੁਨ ਚੌਧਰੀ, ਅਨੀਤਾ ਦੇਵੀ ਪਤਨੀ ਸ਼ੰਕਰ ਚੌਧਰੀ ਵਾਸੀਆਨ ਅੰਮ੍ਰਿਤਸਰ ਰੋਡ ਦੁਆਬਾ ਪੈਟਰੋਲ ਪੰਪ ਨਜ਼ਦੀਕ ਤੇ ਡਰਾਈਵਰ ਵਿਸ਼ਾਲ ਪੁੱਤਰ ਸੁਨੀਲ ਵਾਸੀ ਲਕਸ਼ਮੀ ਨਗਰ ਵਜੋਂ ਹੋਈ ਹੈ। ਡਰਾਈਵਰ ਸੁਨੀਲ ਨੇ ਦੱਸਿਆ ਕਿ ਉਹ ਸਵਾਰੀਆਂ ਲੈ ਕੇ ਕਰਤਾਰਪੁਰ ਗਿਆ ਸੀ ਤੇ ਜਦੋਂ ਉਹ ਸਵਾਰੀਆਂ ਮੁੜ ਵਾਪਸ ਲੈ ਕੇ ਆ ਰਿਹਾ ਸੀ ਤਾਂ ਜਦੋਂ ਉਹ ਦਬੁਰਜੀ ਪੈਟਰੋਲ ਪੰਪ ਨਜ਼ਦੀਕ ਪਹੁੰਚੇ ਤਾਂ ਇਕ ਕਾਰ ਨੇ ਉਸਦੀ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਈ-ਰਿਕਸ਼ਾ ਪਲਟ ਗਈ ਤੇ ਉਸ ਸਮੇਤ ਸਾਰੀਆਂ ਸਵਾਰੀਆਂ ਜ਼ਖਮੀ ਹੋ ਗਈਆਂ। ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਵਿਚ ਡਿਊਟੀ ਡਾ. ਨਵਦੀਪ ਸਿੰਘ ਵਲੋਂ ਕੀਤਾ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪੀ.ਸੀ.ਆਰ. ਇੰਚਾਰਜ ਚਰਨਜੀਤ ਸਿੰਘ ਖੈੜਾ ਪੀ.ਸੀ.ਆਰ. ਟੀਮ ਨਾਲ ਸਿਵਲ ਹਸਪਤਾਲ ਵਿਖੇ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ