JALANDHAR WEATHER

ਰਾਕੇਸ਼ ਰੋਸ਼ਨ ਦੀ ਹਸਪਤਾਲ 'ਚ ਸਫ਼ਲਤਾਪੂਰਵਕ ਸਰਜਰੀ

ਦਿਮਾਗ ਨੂੰ ਜਾਣ ਵਾਲੀਆਂ ਨਸਾਂ ਹੋਈਆਂ ਸਨ ਬਲਾਕ
ਨਵੀਂ ਦਿੱਲੀ, 22 ਜੁਲਾਈ (ਪੀ.ਟੀ.ਆਈ.)-ਬਾਲੀਵੁੱਡ ਦੇ ਦਿੱਗਜ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਰਾਕੇਸ਼ ਰੋਸ਼ਨ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ | ਉਨ੍ਹਾਂ ਦੀ ਗਰਦਨ ਦੀ ਸਰਜਰੀ ਹੋਈ ਸੀ, ਜਿਸਦੀ ਪੁਸ਼ਟੀ ਉਨ੍ਹਾਂ ਦੀ ਧੀ ਤੇ ਰਿਤਿਕ ਰੋਸ਼ਨ ਦੀ ਭੈਣ ਸੁਨੈਨਾ ਰੋਸ਼ਨ ਨੇ ਕੀਤੀ ਸੀ | ਹੁਣ ਰਾਕੇਸ਼ ਰੋਸ਼ਨ ਨੇ ਖੁਦ ਹਸਪਤਾਲ ਤੋਂ ਇਕ ਤਸਵੀਰ ਸਾਂਝੀ ਕੀਤੀ ਹੈ ਤੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ | ਫਿਲਮ ਨਿਰਮਾਤਾ ਨੇ ਕਿਹਾ ਕਿ ਉਹ ਹਸਪਤਾਲ 'ਚ ਸਨ | ਦਿਮਾਗ ਨੂੰ ਜਾਣ ਵਾਲੀਆਂ ਉਨ੍ਹਾਂ ਦੀਆਂ ਦੋਵੇਂ ਕੈਰੋਟਿਡ ਨਸਾਂ 75 ਫ਼ੀਸਦੀ ਤੋਂ ਵੱਧ ਬਲਾਕ ਹੋਣ ਜਾਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਭਰਤੀ ਹੋਣਾ ਪਿਆ | ਉਨ੍ਹਾਂ ਕਿਹਾ ਕਿ ਹੁਣ ਸਭ ਠੀਕ ਹੈ ਤੇ ਉਹ ਘਰ ਵਾਪਿਸ ਆ ਗਏ ਹਨ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ