ਐਡੀਲੇਡ 'ਚ ਪੰਜਾਬੀ ਵਿਦਿਆਰਥੀ ਦੀ ਕੁੱਟਮਾਰ-ਹੋਇਆ ਗੰਭੀਰ ਜ਼ਖ਼ਮੀ
.jpg)
ਐਡੀਲੇਡ 22 ਜੁਲਾਈ (ਗੁਰਮੀਤ ਸਿੰਘ ਵਾਲੀਆ)-ਐਡੀਲੇਡ 'ਚ 22 ਸਾਲਾ ਪੰਜਾਬੀ ਵਿਦਿਆਰਥੀ ਚਰਨਪ੍ਰੀਤ ਸਿੰਘ ਜੋ ਪੰਜਾਬ ਦੇ ਸ਼ਹਿਰ ਮੋਹਾਲੀ ਚੰਡੀਗੜ੍ਹ ਤੋਂ ਹੈ, ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ | ਜਿ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ | ਐਡੀਲੇਡ 'ਚ ਰਹਿ ਰਹੇ ਚਰਨਪ੍ਰੀਤ ਸਿੰਘ 'ਤੇ 19 ਜੁਲਾਈ ਨੂੰ ਰਾਤ ਕਿੰਟੋਰ ਐਵੇਨਿਊ ਨੇੜੇ 5 ਵਿਅਕਤੀਆਂ ਨੇ ਕਥਿਤ ਤÏਰ 'ਤੇ ਤੇਜ਼ਧਾਰ ਚੀਜ਼ਾਂ ਨਾਲ ਹਮਲਾ ਕੀਤਾ ਤੇ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਪਣੀ ਪਤਨੀ ਨਾਲ ਸ਼ਹਿਰ ਦੇ ਲਾਈਟ ਡਿਸਪਲੇ ਦੇਖਣ ਲਈ ਬਾਹਰ ਗਿਆ ਸੀ | ਮÏਕੇ 'ਤੇ ਮÏਜੂਦ ਲੋਕਾਂ ਵੱਲੋਂ ਸਾਂਝੇ ਕੀਤੇ ਬਿਆਨਾਂ ਅਨੁਸਾਰ ਚਰਨਪ੍ਰੀਤ ਸਿੰਘ ਨੇ ਆਪਣੀ ਕਾਰ ਪਾਰਕ ਕੀਤੀ ਸੀ ਅਤੇ ਕੁਝ ਲੋਕ ਦੂਜੀ ਕਾਰ 'ਚੋਂ ਬਾਹਰ ਆਏ ਅਤੇ ਉਸ 'ਤੇ ਹਮਲਾ ਕਰ ਦਿੱਤਾ | ਪੁਲਿਸ ਨੇ ਇਸ ਘਟਨਾ ਨੂੰ ਲੈ ਕੇ ਕ੍ਰੈਗਮੋਰ (17) ਦੇ ਇਕ ਨੌਜਵਾਨ ਨੂੰ ਗਿ੍ਫਤਾਰ ਕੀਤਾ, ਜਿਸ ਨੂੰ ਜਮਾਨਤ ਮਿਲ ਗਈ ਤੇ ਉਸ ਦੀ ਕੋਰਟ 'ਚ 10 ਸਤੰਬਰ ਨੂੰ ਪੇਸ਼ੀ ਹੈ ¢ ਇਸ ਘਟਨਾ ਨੇ ਐਡੀਲੇਡ ਵਿਚ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ 'ਚ ਰੋਸ ਪੈਦਾ ਕਰ ਦਿੱਤਾ ਅਤੇ ਚਿੰਤਾ ਜ਼ਾਹਰ ਕੀਤੀ ਹੈ |