ਗੀਤਾ ਗੋਪੀਨਾਥ ਨੇ ਆਈ.ਐਮ.ਐਫ. ਛੱਡਣ ਦਾ ਕੀਤਾ ਐਲਾਨ

ਮੁੜ ਹਾਰਵਰਡ ਯੂਨੀਵਰਸਿਟੀ 'ਚ ਪ੍ਰੋਫੈਸਰ ਵਜੋਂ ਦੇਣਗੇ ਸੇਵਾਵਾਂ
ਨਿਊਯਾਰਕ, 22 ਜੁਲਾਈ (ਪੀ.ਟੀ.ਆਈ.)-ਭਾਰਤੀ-ਅਮਰੀਕੀ ਅਰਥਸ਼ਾਸਤਰੀ ਗੀਤਾ ਗੋਪੀਨਾਥ, ਜੋ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐਮ. ਐਫ.) 'ਚ ਪਹਿਲੀ ਡਿਪਟੀ ਮੈਨੇਜਿੰਗ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੀ ਹੈ, ਨੇ ਕਿਹਾ ਕਿ ਉਹ ਆਪਣਾ ਅਹੁਦਾ ਛੱਡ ਰਹੇ ਹਨ ਤੇ ਉਹ ਹਾਰਵਰਡ ਯੂਨੀਵਰਸਿਟੀ 'ਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਵਜੋਂ ਦੁਬਾਰਾ ਸ਼ਾਮਿਲ ਹੋਣ ਜਾ ਰਹੇ ਹਨ | ਆਈ.ਐਮ.ਐਫ. ਨੇ ਕਿਹਾ ਕਿ ਆਈ.ਐਮ.ਐਫ. ਦੀ ਮੈਨੇਜਿੰਗ ਡਾਇਰੈਕਟਰ ਕਿ੍ਸਟਲੀਨਾ ਜਾਰਜੀਵਾ ਢੁਕਵੇਂ ਸਮੇਂ 'ਚ ਗੋਪੀਨਾਥ ਦੇ ਉੱਤਰਾਧਿਕਾਰੀ ਦਾ ਐਲਾਨ ਕਰੇਗੀ |