ਪੁਲਾੜ ਤੋਂ ਧਰਤੀ ਇਕ ਦਿਖਾਈ ਦਿੰਦੀ ਹੈ, ਕੋਈ ਸਰਹੱਦ ਨਹੀਂ-ਸ਼ੁਭਾਂਸ਼ੂ ਸ਼ੁਕਲਾ

ਨਵੀਂ ਦਿੱਲੀ, 22 ਜੁਲਾਈ (ਪੀ. ਟੀ. ਆਈ.) -ਸ਼ੁਭਾਂਸ਼ੂ ਸ਼ੁਕਲਾ, ਜੋ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐਸ. ਐਸ.) ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ ਹਨ, ਨੂੰ ਹੁਣ ਨਵੀਂ ਜਾਰੀ ਕੀਤੀ ਗਈ ਆਈ. ਐਸ. ਐਸ. ਕਲਾਸ 5 ਵਾਤਾਵਰਣ ਅਧਿਐਨ ਪਾਠ ਪੁਸਤਕ 'ਚ ਪੁਲਾੜ ਤੋਂ ਧਰਤੀ ਬਾਰੇ ਉਨ੍ਹਾਂ ਦੇ ਸ਼ਾਨਦਾਰ ਸ਼ਬਦਾਂ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ | ਸ਼ੁਕਲਾ, ਜਿਨ੍ਹਾਂ 15 ਜੁਲਾਈ ਨੂੰ ਆਈ.ਐਸ.ਐਸ. 'ਤੇ 18 ਦਿਨਾਂ ਦਾ ਮਿਸ਼ਨ ਪੂਰਾ ਕੀਤਾ, ਨੇ ਦੱਸਿਆ ਸੀ ਕਿ ਧਰਤੀ ਉਨ੍ਹਾਂ ਨੂੰ ਪੁਲਾੜ ਤੋਂ ਕਿਵੇਂ ਦਿਖਾਈ ਦਿੱਤੀ | 'ਸਾਡੀ ਅਦਭੁਤ ਦੁਨੀਆ' ਸਿਰਲੇਖ ਵਾਲੀ ਕਿਤਾਬ 'ਚ ਧਰਤੀ, ਸਾਡਾ ਸਾਂਝਾ ਘਰ ਅਧਿਆਇ ਦੇ ਤਹਿਤ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਧਰਤੀ ਨੂੰ ਬਾਹਰੋਂ ਦੇਖਣ ਤੋਂ ਬਾਅਦ, ਮਨ 'ਚ ਪਹਿਲਾ ਵਿਚਾਰ ਇਹ ਆਇਆ ਕਿ ਧਰਤੀ ਪੂਰੀ ਤਰ੍ਹਾਂ ਇਕ ਦਿਖਾਈ ਦਿੰਦੀ ਹੈ; ਬਾਹਰੋਂ ਕੋਈ ਸਰਹੱਦ ਦਿਖਾਈ ਨਹੀਂ ਦਿੰਦੀ | ਅਜਿਹਾ ਲਗਦਾ ਹੈ ਕਿ ਕੋਈ ਸਰਹੱਦ ਮੌਜੂਦ ਨਹੀਂ ਹੈ, ਕੋਈ ਰਾਜ ਮੌਜੂਦ ਨਹੀਂ ਹੈ, ਕੋਈ ਦੇਸ਼ ਮੌਜੂਦ ਨਹੀਂ ਹੈ | ਅਸੀਂ ਸਾਰੇ ਮਨੁੱਖਤਾ ਦਾ ਹਿੱਸਾ ਹਾਂ, ਤੇ ਧਰਤੀ ਸਾਡਾ ਇਕ ਘਰ ਹੈ, ਅਤੇ ਅਸੀਂ ਸਾਰੇ ਇਸ 'ਚ ਹਾਂ |