JALANDHAR WEATHER

ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਨੂੰ ਦਿੱਤਾ 319 ਦੌੜਾਂ ਦਾ ਟੀਚਾ

ਇੰਗਲੈਂਡ, 22 ਜੁਲਾਈ-ਅੱਜ ਭਾਰਤੀ ਮਹਿਲਾ ਟੀਮ ਤੇ ਇੰਗਲੈਂਡ ਵਿਚਾਲੇ ਲੜੀ ਦਾ ਆਖਰੀ ਮੈਚ ਹੈ। ਕਪਤਾਨ ਹਰਮਨਪ੍ਰੀਤ ਕੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਨੂੰ 319 ਦੌੜਾਂ ਦਾ ਟੀਚਾ ਦਿੱਤਾ ਤੇ ਇੰਗਲੈਂਡ ਮਹਿਲਾ ਕ੍ਰਿਕਟ ਟੀਮ ਖਿਲਾਫ ਤੀਜੇ ਇਕ ਦਿਨਾ ਮੈਚ 'ਚ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਸੈਂਕੜਾ ਵੀ ਜੜਿਆ ਹੈ। 

ਦੱਸ ਦਈਏ ਕਿ ਲੜੀ 1-1 ਦੀ ਬਰਾਬਰੀ ਨਾਲ ਅੱਗੇ ਚੱਲ ਰਹੀ ਹੈ ਤੇ ਅੱਜ ਦਾ ਮੈਚ ਜਿੱਤਣ ਵਾਲੇ ਦੇ ਨਾਂਅ ਉਤੇ ਲੜੀ ਹੋ ਜਾਵੇਗੀ। ਕਪਤਾਨ ਹਰਮਨਪ੍ਰੀਤ ਕੌਰ ਨੇ 84 ਗੇਂਦਾਂ ਵਿਚ 102 ਦੌੜਾਂ ਬਣਾਈਆਂ, ਜਿਸ ਨਾਲ ਭਾਰਤ ਨੇ ਚੱਲ ਰਹੀ ਤਿੰਨ ਮੈਚਾਂ ਦੀ ਲੜੀ ਦੇ ਤੀਜੇ ਅਤੇ ਆਖਰੀ ਇਕ ਦਿਨਾ ਮੈਚ ਵਿਚ ਇੰਗਲੈਂਡ ਵਿਰੁੱਧ ਪੰਜ ਵਿਕਟਾਂ ਦੇ ਨੁਕਸਾਨ 'ਤੇ ਕੁੱਲ 318 ਦੌੜਾਂ ਬਣਾਈਆਂ। ਇਹ ਮੈਚ ਚੈਸਟਰ-ਲੇ-ਸਟ੍ਰੀਟ ਦੇ ਰਿਵਰਸਾਈਡ ਗਰਾਊਂਡ 'ਤੇ ਹੋ ਰਿਹਾ ਹੈ। ਭਾਰਤ ਨੇ 5 ਵਿਕਟਾਂ ਗੁਆ ਕੇ 318 ਦੌੜਾਂ ਬਣਾਈਆਂ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ