6 ਰੁਪਏ ਵਾਲੀ ਲਾਟਰੀ 'ਚੋਂ 9 ਲੱਖ ਦੀ ਨਿਕਲੀ ਲਾਟਰੀ, ਦੋ ਵਿਅਕਤੀ ਬਣੇ ਲੱਖਪਤੀ

ਸਰਦੂਲਗੜ੍ਹ, 22 ਜੁਲਾਈ (ਜੀ.ਐਮ. ਅਰੋੜਾ)-ਸਥਾਨਕ ਸ਼ਹਿਰ ਦੇ ਹਸਪਤਾਲ ਰੋਡ ਉਤੇ ਲਾਟਰੀ ਸਟਾਲ ਵਲੋਂ ਵੇਚੀਆਂ ਟਿਕਟਾਂ ਕਾਰਨ 2 ਵਿਅਕਤੀ ਲੱਖਪਤੀ ਬਣ ਗਏ ਹਨ। ਦੱਸ ਦਈਏ ਕਿ ਡੀਅਰ ਨਾਗਾਲੈਂਡ ਸਰਕਾਰ ਦੀ 6 ਰੁਪਏ ਵਾਲੀ ਲਾਟਰੀ ਵਿਚੋਂ ਅੱਜ ਦੋ ਵਿਅਕਤੀ ਲੱਖਪਤੀ ਬਣੇ।
ਇਸ ਸਬੰਧੀ ਲਾਟਰੀ ਸਟਾਲ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਵਲੋਂ ਰੋਜ਼ਾਨਾ ਖੁੱਲ੍ਹਣ ਵਾਲੀ 6 ਰੁਪਏ ਵਾਲੀ ਨਾਗਾਲੈਂਡ ਸਰਕਾਰ ਦੀਆਂ ਵੇਚੀਆਂ ਟਿਕਟਾਂ ਵਿਚੋਂ ਅੱਜ ਜਗਸੀਰ ਸਿੰਘ ਮੀਰਪੁਰ ਖੁਰਦ ਜੋ ਕਿ ਪੰਜਾਬ ਪੱਲੇਦਾਰ ਯੂਨੀਅਨ ਦਾ ਸੈਕਟਰੀ ਹੈ, ਦੀ 4 ਲੱਖ 50 ਹਜ਼ਾਰ ਰੁਪਏ ਦੀ ਲਾਟਰੀ ਨਿਕਲੀ ਜਦੋਂਕਿ ਇਕ ਹੋਰ ਵਿਅਕਤੀ ਮਦਨ ਲਾਲ ਸਿਰਸਾ ਨੂੰ ਵੀ 4 ਲੱਖ 50 ਹਜ਼ਾਰ ਦੀ ਲਾਟਰੀ ਨਿਕਲੀ ਹੈ। ਉਨ੍ਹਾਂ ਨੇ ਦੋਵਾਂ ਵਿਅਕਤੀਆਂ ਨੂੰ ਅੱਜ 9 ਲੱਖ ਰੁਪਏ ਦੀ ਰਾਸ਼ੀ ਨਕਦ ਦੇ ਦਿੱਤੀ ਹੈ। ਇਸ ਦੌਰਾਨ ਲਾਟਰੀ ਨਿਕਲਣ ਵਾਲੇ ਦੋਵਾਂ ਵਿਅਕਤੀਆਂ ਦੇ ਘਰਾਂ ਵਿਚ ਖੁਸ਼ੀ ਦਾ ਮਾਹੌਲ ਹੈ।