JALANDHAR WEATHER

ਨਾਜਾਇਜ਼ ਕਬਜਾ ਹਟਾਉਣ ਨੂੰ ਲੈ ਕੇ ਹੋਏ ਝਗੜੇ 'ਚ ਟਰੱਕ ਯੂਨੀਅਨ ਪ੍ਰਧਾਨ ਦਾ ਇੱਟ ਮਾਰ ਕੇ ਕਤਲ

ਮੁਕੇਰੀਆਂ (ਹੁਸ਼ਿਆਰਪੁਰ), 6 ਜੁਲਾਈ (ਐਨਐਸ ਰਾਮਗੜੀਆ) - ਅੱਜ ਕਰੀਬ 1 ਵਜੇ ਨਾਜਾਇਜ ਕਬਜ਼ਾ ਹਟਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਟਰੱਕ ਯੂਨੀਅਨ ਦੇ ਪ੍ਰਧਾਨ ਦਾ ਇਕ ਵਿਅਕਤੀ ਵਲੋਂ ਇੱਟ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਝਗੜਾ ਉਸ ਸਮੇਂ ਹੋਇਆ ਜਦੋਂ ਟਰੱਕ ਯੂਨੀਅਨ ਮੁਕੇਰੀਆਂ ਦੇ ਸਮੂਹ ਮੈਂਬਰ ਅਤੇ ਵਰਕਰ ਟਰੱਕ ਯੂਨੀਅਨ ਦੀ ਜ਼ਮੀਨ ਉੱਤੇ ਬੀਤੇ ਦਿਨੀਂ ਕੀਤੇ ਹੋਏ ਨਜਾਇਜ਼ ਕਬਜ਼ੇ ਨੂੰ ਹਟਾਉਣ ਲਈ ਇਕੱਤਰ ਹੋਏ ਸਨ।
ਇਸ ਸਮੇਂ ਟਰੱਕ ਯੂਨੀਅਨ ਮੁਕੇਰੀਆਂ ਦੇ ਵਰਕਰ ਨਾਜਾਇਜ਼ ਕੀਤੀ ਗਈ ਦੀਵਾਰ ਨੂੰ ਢਾਹ ਰਹੇ ਸਨ ਤਾਂ ਨਾਜਾਇਜ਼ ਕਬਜ਼ਾ ਕਰਨ ਵਾਲੇ ਵਿਅਕਤੀ, ਜਿਸ ਦਾ ਨਾਂਅ ਸਨੀ ਦੱਸਿਆ ਜਾ ਰਿਹਾ ਹੈ, ਉਸ ਨੇ ਇਕ ਇੱਟ ਉਠਾ ਕੇ ਮਾਰੀ ਜੋ ਉੱਥੇ ਖੜੇ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਸੀਨੇ ਵਿਚ ਸਿੱਧੀ ਵੱਜੀ ਅਤੇ ਉਹ ਮੌਕੇ 'ਤੇ ਹੀ ਡਿੱਗ ਪਏ। ਇਸੇ ਦੌਰਾਨ ਉਨ੍ਹਾਂ ਨੂੰ ਹਸਪਤਾਲ ਲਜਾਇਆ ਗਿਆ, ਪਰੰਤੂ ਡਾਕਟਰਾਂ ਨੂੰ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ।

ਸੂਚਨਾ ਮਿਲਦੇ ਹੀ ਡੀਐਸਪੀ ਕੁਲਵਿੰਦਰ ਸਿੰਘ, ਐਸਐਚਓ ਜੋਗਿੰਦਰ ਸਿੰਘ, ਏਐਸਆਈ ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਮੌਕੇ ਦਾ ਫਾਇਦਾ ਉਠਾਉਂਦਾ ਹੋਇਆ ਦੋਸ਼ੀ ਆਪਣੇ ਛੱਤ ਤੋਂ ਦੂਸਰੇ ਲੋਕਾਂ ਦੇ ਮਕਾਨਾਂ ਦੇ ਉੱਪਰ ਭੱਜਣ ਦੀ ਨਕਾਮ ਕੋਸ਼ਿਸ਼ ਕਰ ਰਿਹਾ ਸੀ ਤੇ ਪੁਲਿਸ ਉਸ ਨੂੰ ਫੜਨ ਲਈ ਘੇਰਾਬੰਦੀ ਕਰਕੇ ਪੂਰੀ ਕੋਸ਼ਿਸ਼ ਕਰ ਰਹੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ