ਬੱਸ-ਟ੍ਰੇਲਰ ਦੀ ਜਬਰਦਸਤ ਟੱਕਰ, 6 ਲੋਕਾਂ ਦੀ ਮੌਤ ਤੇ 18 ਜ਼ਖ਼ਮੀ

ਮੁਜ਼ੱਫਰਗੜ੍ਹ ,6 ਜੁਲਾਈ - ਪਾਕਿਸਤਾਨ ਦੇ ਮੁਜ਼ੱਫਰਗੜ੍ਹ ਵਿਚ ਇਕ ਯਾਤਰੀ ਬੱਸ ਅਤੇ ਇਕ ਟ੍ਰੇਲਰ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਵਿਚ 6 ਲੋਕਾਂ ਦੀ ਮੌਤ ਅਤੇ 18 ਜ਼ਖ਼ਮੀ ਹੋਣ ਦੀ ਖ਼ਬਰ ਹੈ। ਨਿਊਜ਼ ਏਜੰਸੀ ਏਐਨਆਈ ਨੇ ਏਆਰਵਾਈ ਨਿਊਜ਼ ਦੇ ਹਵਾਲੇ ਨਾਲ ਕਿਹਾ ਕਿ ਇਹ ਟੱਕਰ ਲੰਗਰ ਸਰਾਏ ਖੇਤਰ ਦੇ ਨੇੜੇ ਹੋਈ। ਮ੍ਰਿਤਕਾਂ ਵਿਚ 2 ਪੁਰਸ਼, 2 ਔਰਤਾਂ ਅਤੇ 2 ਬੱਚੇ ਸ਼ਾਮਿਲ ਹਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਹ ਯਾਤਰੀ ਬੱਸ ਝੰਗ ਤੋਂ ਅਲੀਪੁਰ ਜਾ ਰਹੀ ਸੀ। ਇਸ ਹਾਦਸੇ ਵਿਚ ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਪੁਲਿਸ ਅਨੁਸਾਰ, ਇਸ ਘਟਨਾ ਵਿਚ ਬੱਸ ਡਰਾਈਵਰ ਦੀ ਵੀ ਮੌਤ ਹੋ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਵਿਚ ਅਜਿਹੀ ਘਟਨਾ ਵਾਪਰੀ ਹੋਵੇ। ਇਸ ਤੋਂ ਪਹਿਲਾਂ 4 ਜੁਲਾਈ ਨੂੰ ਇਕ ਸੈਲਾਨੀ ਵਾਹਨ ਨੀਲਮ ਨਦੀ ਵਿਚ ਡਿੱਗਣ ਨਾਲ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਵਿਚ 5 ਔਰਤਾਂ ਦੀ ਜਾਨ ਚਲੀ ਗਈ ਸੀ।
24 ਜੂਨ ਨੂੰ ਕਵੇਟਾ ਵਿਚ ਮਘਰੀਬੀ ਬਾਈਪਾਸ ਨੇੜੇ ਇਕ ਬੱਸ ਅਤੇ ਪੈਟਰੋਲ ਡਰੰਮਾਂ ਨਾਲ ਭਰੇ ਰਿਕਸ਼ਾ ਵਿਚਕਾਰ ਟੱਕਰ ਤੋਂ ਬਾਅਦ ਘੱਟੋ-ਘੱਟ 5 ਯਾਤਰੀ ਮਾਰੇ ਗਏ ਅਤੇ 7 ਹੋਰ ਜ਼ਖ਼ਮੀ ਹੋ ਗਏ। ਪੁਲਿਸ ਦੇ ਅਨੁਸਾਰ, ਇਹ ਘਟਨਾ ਕਾਲੀ ਰਾਏਸਾਨੀ ਖੇਤਰ ਵਿਚ ਵਾਪਰੀ ਜਦੋਂ ਪੈਟਰੋਲ ਡਰੰਮਾਂ ਨਾਲ ਭਰਿਆ ਇਕ ਲੋਡਰ ਰਿਕਸ਼ਾ ਇਕ ਸਥਾਨਕ ਯਾਤਰੀ ਬੱਸ ਦੇ ਪਿਛਲੇ ਹਿੱਸੇ ਵਿਚ ਟਕਰਾ ਗਿਆ, ਜਿਸ ਕਾਰਨ ਬੱਸ ਵਿਚ ਅੱਗ ਲੱਗ ਗਈ। ਤੇ ਪਹੁੰਚੀਆਂ ਅਤੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ।