ਭਾਰਤ vs ਇੰਗਲੈਂਡ ਟੈਸਟ 2 ਦਿਨ 5 : ਭਾਰਤ ਇੰਗਲੈਂਡ 'ਤੇ ਇਤਿਹਾਸਕ ਜਿੱਤ ਤੋਂ ਇੱਕ ਵਿਕਟ ਦੂਰ

ਬਰਮਿੰਘਮ, 6 ਜੁਲਾਈ - ਆਕਾਸ਼ ਦੀਪ ਵੈਸਟ ਇੰਡੀਜ਼ ਦੇ ਮਹਾਨ ਖਿਡਾਰੀ ਮਾਈਕਲ ਹੋਲਡਿੰਗ ਤੋਂ ਬਾਅਦ ਇੱਕ ਟੈਸਟ ਪਾਰੀ ਵਿੱਚ ਇੰਗਲੈਂਡ ਦੇ ਚੋਟੀ ਦੇ ਪੰਜ ਬੱਲੇਬਾਜ਼ਾਂ ਵਿਚੋਂ ਚਾਰ ਨੂੰ ਆਊਟ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਹੋਲਡਿੰਗ ਨੇ ਇਹ ਕਾਰਨਾਮਾ 1976 ਵਿੱਚ ਕੀਤਾ ਸੀ ਅਤੇ ਆਕਾਸ਼ ਨੇ 2025 ਵਿੱਚ ਇਸਨੂੰ ਦੁਹਰਾਇਆ ਹੈ। ਭਾਰਤ ਐਜਬੈਸਟਨ (ਬਰਮਿੰਘਮ) ਵਿਖੇ ਚੱਲ ਰਹੇ ਦੂਜੇ ਟੈਸਟ ਵਿਚ ਇੰਗਲੈਂਡ ਵਿਰੁੱਧ ਜਿੱਤ ਤੋਂ ਸਿਰਫ਼ ਦੋ ਵਿਕਟਾਂ ਦੂਰ ਹੈ। ਦਿਨ ਦੇ ਸ਼ੁਰੂ ਵਿੱਚ, ਮੀਂਹ ਨੇ ਖੇਡ ਸ਼ੁਰੂ ਹੋਣ ਵਿਚ ਦੇਰੀ ਕੀਤੀ। ਜਿਵੇਂ ਹੀ ਐਤਵਾਰ ਨੂੰ ਕਾਰਵਾਈ ਸ਼ੁਰੂ ਹੋਈ, ਆਕਾਸ਼ ਦੀਪ ਨੇ ਜ਼ਿਆਦਾ ਸਮਾਂ ਨਹੀਂ ਲਿਆ ਅਤੇ ਦੋ ਵਾਰ ਸਟਰਾਈਕ ਕਰਕੇ ਇੰਗਲੈਂਡ ਨੂੰ 5 ਦੌੜਾਂ 'ਤੇ ਰੋਕ ਦਿੱਤਾ। ਫਿਰ ਬੇਨ ਸਟੋਕਸ ਅਤੇ ਜੈਮੀ ਸਮਿਥ ਨੇ 70 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ ਪਰ ਸੁੰਦਰ ਨੇ ਇੰਗਲੈਂਡ ਦੇ ਕਪਤਾਨ ਦੀ ਵਿਕਟ ਨਾਲ ਥ੍ਰੀ ਲਾਇਨਜ਼ ਨੂੰ ਡੂੰਘੀ ਮੁਸ਼ਕਲ ਵਿੱਚ ਭੇਜ ਦਿੱਤਾ। ਅਗਲੇ ਸੈਸ਼ਨ 'ਚ ਕ੍ਰਿਸ਼ਨਾ ਨੇ ਕ੍ਰਿਸ ਵੋਕਸ ਨੂੰ ਆਊਟ ਕੀਤਾ ਅਤੇ ਆਕਾਸ਼ ਦੀਪ ਨੇ ਜੈਮੀ ਸਮਿਥ ਨੂੰ ਆਊਟ ਕਰਕੇ ਭਾਰਤ ਨੂੰ ਜਿੱਤ ਦੇ ਹੋਰ ਨੇੜੇ ਲੈ ਗਿਆ।