JALANDHAR WEATHER

ਸਾਕਸ਼ੀ, ਜੈਸਮੀਨ, ਨੂਪੁਰ ਨੇ ਜਿੱਤੇ ਸੋਨ ਤਗਮੇ

ਅਸਤਾਨਾ, 6 ਜੁਲਾਈ (ਪੀ.ਟੀ.ਆਈ.)-ਭਾਰਤ ਦੀਆਂ ਮਹਿਲਾ ਮੁੱਕੇਬਾਜ਼ਾਂ ਨੇ ਇਕ ਯਾਦਗਾਰੀ ਮੁਹਿੰਮ ਦੀ ਅਗਵਾਈ ਕੀਤੀ | ਇਸ ਦੌਰਾਨ ਸਾਕਸ਼ੀ (54 ਕਿਲੋਗ੍ਰਾਮ), ਜੈਸਮੀਨ (57 ਕਿਲੋਗ੍ਰਾਮ), ਤੇ ਨੂਪੁਰ (+80 ਕਿਲੋਗ੍ਰਾਮ) ਨੇ ਇੱਥੇ ਦੂਜੇ ਵਿਸ਼ਵ ਮੁੱਕੇਬਾਜ਼ੀ ਕੱਪ 'ਚ ਸੋਨ ਤਗਮੇ ਜਿੱਤੇ ਆਪਣੇ ਨਾਂਅ ਕੀਤੇ | ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਭਾਰਤ ਨੂੰ 11 ਤਗਮਿਆਂ ਦੀ ਪ੍ਰਭਾਵਸ਼ਾਲੀ ਗਿਣਤੀ ਨਾਲ ਸਮਾਪਤ ਕਰਨ 'ਚ ਮਦਦ ਕੀਤੀ | ਇਸ 'ਚ ਦੇਸ਼ ਦੇ ਤਿੰਨ ਸੋਨ, 5 ਚਾਂਦੀ ਤੇ 3 ਕਾਂਸੀ ਸ਼ਾਮਲ ਹਨ | ਜੁਗਨੂ (ਪੁਰਸ਼ਾਂ ਦਾ 85 ਕਿਲੋਗ੍ਰਾਮ), ਪੂਜਾ ਰਾਣੀ (ਅÏਰਤਾਂ ਦਾ 80 ਕਿਲੋਗ੍ਰਾਮ), ਹਿਤੇਸ਼ ਗੁਲੀਆ (ਪੁਰਸ਼ਾਂ ਦਾ 70 ਕਿਲੋਗ੍ਰਾਮ) ਅਤੇ ਅਭਿਨਾਸ਼ ਜਾਮਵਾਲ (ਪੁਰਸ਼ਾਂ ਦਾ 65 ਕਿਲੋਗ੍ਰਾਮ) ਆਪਣੇ-ਆਪਣੇ ਫਾਈਨਲ ਹਾਰਨ ਤੋਂ ਬਾਅਦ ਚਾਂਦੀ ਦੇ ਤਗਮੇ ਹਾਸਿਲ ਕੀਤੇ | ਸਾਕਸ਼ੀ ਨੇ ਅÏਰਤਾਂ ਦੇ 54 ਕਿਲੋਗ੍ਰਾਮ ਫਾਈਨਲ 'ਚ ਅਮਰੀਕਾ ਦੀ ਯੋਸਲੀਨ ਪੇਰੇਜ਼ ਵਿਰੁੱਧ ਆਪਣੇ ਹਮਲਾਵਰ ਪ੍ਰਦਰਸ਼ਨ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ, ਜਿਸ ਨਾਲ ਜੱਜਾਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ, ਜਦੋਂ ਕਿ ਜੈਸਮੀਨ ਨੇ ਦਬਾਅ ਹੇਠ ਅÏਰਤਾਂ ਦੇ 57 ਕਿਲੋਗ੍ਰਾਮ ਭਾਰ ਵਰਗ'ੱਚ ਬ੍ਰਾਜ਼ੀਲ ਦੀ ਜੂਸੀਲੇਨ ਸੇਕੇਈਰਾ ਰੋਮੂ ਨੂੰ 4:1 ਨਾਲ ਹਰਾਇਆ | ਫਿਰ ਨੂਪੁਰ ਨੇ 80+ ਕਿਲੋਗ੍ਰਾਮ ਫਾਈਨਲ 'ਚ ਕਜ਼ਾਕਿਸਤਾਨ ਦੀ ਮੁੱਕੇਬਾਜ਼ ਯੇਲਦਾਨਾ ਤਾਲੀਪੋਵਾ ਦੀ ਚੁਣੌਤੀ ਨੂੰ ਹਰਾ ਕੇ 5:0 ਦਾ ਫ਼ੈਸਲਾ ਹਾਸਲ ਕੀਤਾ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ