JALANDHAR WEATHER

ਟੈਕਸਾਸ 'ਚ ਹੜ੍ਹਾਂ ਨੇ ਮਚਾਈ ਤਬਾਹੀ, 51 ਮੌਤਾਂ

ਕੇਰਵਿਲ (ਅਮਰੀਕਾ), 6 ਜੁਲਾਈ (ਏ.ਪੀ.)-ਸ਼ੁੱਕਰਵਾਰ ਸਵੇਰੇ ਅਮਰੀਕਾ ਦੇ ਟੈਕਸਸ ਰਾਜ 'ਚ ਆਏ ਅਚਾਨਕ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ | ਜਿਸ 'ਚ ਹੁਣ ਤੱਕ ਘੱਟੋ-ਘੱਟ 51 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ | ਇਸ ਦੇ ਨਾਲ ਹੀ, ਇਕ ਸਮਰ ਕੈਂਪ ਨਾਲ ਜੁੜੀਆਂ 27 ਕੁੜੀਆਂ ਅਜੇ ਵੀ ਲਾਪਤਾ ਹਨ | ਹੜ੍ਹ ਦੀ ਸਭ ਤੋਂ ਭਿਆਨਕ ਤਸਵੀਰ ਕੇਰ ਕਾਉਂਟੀ ਤੋਂ ਸਾਹਮਣੇ ਆਈ ਹੈ, ਜਿੱਥੇ 15 ਬੱਚਿਆਂ ਸਮੇਤ 43 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ | ਜ਼ਿਕਰਯੋਗ ਹੈ ਕਿ ਟੈਕਸਸ ਦੇ ਹੰਟ ਖੇਤਰ 'ਚੋਂ ਵਗਦੀ ਗੁਆਡਾਲੂਪ ਨਦੀ ਦਾ ਪਾਣੀ ਦਾ ਪੱਧਰ ਸਿਰਫ਼ 45 ਮਿੰਟਾਂ 'ਚ 26 ਫੁੱਟ ਵੱਧ ਗਿਆ, ਜਿਸ ਨਾਲ ਇਲਾਕੇ 'ਚ ਭਾਰੀ ਤਬਾਹੀ ਮਚ ਗਈ | ਨਦੀ ਦੀ ਗਤੀ ਇੰਨੀ ਤੇਜ਼ ਸੀ ਕਿ ਦਰੱਖਤ ਉੱਖੜ ਗਏ, ਵਾਹਨ ਵਹਿ ਗਏ ਅਤੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ | ਸਥਾਨਕ ਪ੍ਰਸ਼ਾਸਨ ਦੇ ਅਨੁਸਾਰ, ਇਹ ਹੜ੍ਹ ਪਿਛਲੇ ਕਈ ਸਾਲਾਂ 'ਚ ਦੇਖੇ ਗਏ ਸਭ ਤੋਂ ਭਿਆਨਕ ਹੜ੍ਹਾਂ ਵਿੱਚੋਂ ਇੱਕ ਹੈ | ਹਰ ਸਾਲ ਦੀ ਤਰ੍ਹਾਂ, ਇਸ ਸਾਲ ਵੀ ਗੁਆਡਾਲੂਪ ਨਦੀ ਦੇ ਕੰਢੇ ਸਥਿਤ 'ਮਿਸਟਿਕ ਕੈਂਪ' 'ਚ ਇਕ ਸਮਰ ਕੈਂਪ ਲਗਾਇਆ ਗਿਆ ਸੀ | ਇਸ ਕੈਂਪ 'ਚੋਂ 27 ਕੁੜੀਆਂ ਦੇ ਲਾਪਤਾ ਹੋਣ ਦੀ ਖ਼ਬਰ ਨੇ ਪੂਰੇ ਰਾਜ ਨੂੰ ਹਿਲਾ ਕੇ ਰੱਖ ਦਿੱਤਾ ਹੈ | ਬਚਾਅ ਟੀਮਾਂ ਨੇ ਦੱਸਿਆ ਕਿ ਕੁਝ ਕੁੜੀਆਂ ਦੇ ਨਿੱਜੀ ਸਮਾਨ ਨਦੀ ਦੇ ਕੰਢੇ ਤੋਂ ਮਿਲੇ ਹਨ, ਜਿਸ ਨਾਲ ਸ਼ੱਕ ਪੈਦਾ ਹੁੰਦਾ ਹੈ ਕਿ ਉਹ ਪਾਣੀ ਵਿੱਚ ਵਹਿ ਗਈਆਂ ਹੋ ਸਕਦੀਆਂ ਹਨ | ਰਾਜ ਪ੍ਰਸ਼ਾਸਨ ਨੇ ਹੈਲੀਕਾਪਟਰਾਂ, ਕਿਸ਼ਤੀਆਂ ਅਤੇ ਡਰੋਨਾਂ ਦੀ ਮਦਦ ਨਾਲ ਇੱਕ ਵਿਸ਼ਾਲ ਬਚਾਅ ਕਾਰਜ ਸ਼ੁਰੂ ਕੀਤਾ ਹੈ | ਹੁਣ ਤੱਕ 850 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ | ਰਾਹਤ ਅਤੇ ਬਚਾਅ ਕਾਰਜ 24 ਘੰਟੇ ਬਿਨਾਂ ਰੁਕੇ ਜਾਰੀ ਹਨ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ