JALANDHAR WEATHER

ਲੌਂਗੋਵਾਲ ਵਿਚ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ , ਨੌਜਵਾਨਾਂ ਦੀ ਕੁੱਟਮਾਰ ਅਤੇ ਮੋਟਰਸਾਈਕਲ ਭੰਨਿਆ

ਲੌਂਗੋਵਾਲ, 6 ਜੁਲਾਈ (ਵਿਨੋਦ ਸ਼ਰਮਾ) - ਲੌਂਗੋਵਾਲ ਦੇ ਭਰੇ ਬਜ਼ਾਰ ਵਿਚ ਦਿਨ-ਦਿਹਾੜੇ ਹੋਏ ਗੁੰਡਾਗਰਦੀ ਦੇ ਨੰਗੇ ਨਾਚ ਨੇ ਦੁਕਾਨਦਾਰਾਂ ਅਤੇ ਸ਼ਹਿਰ ਨਿਵਾਸੀਆਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਇਸ ਘਟਨਾ ਤੋਂ ਬਾਅਦ ਜਿੱਥੇ ਆਮ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੈ। ਲੰਘੀ ਸ਼ਾਮ 4 ਕੁ ਵਜੇ ਕਈ ਮੋਟਰਸਾਈਕਲਾਂ 'ਤੇ ਸਵਾਰ  ਅੱਧੀ ਦਰਜਨ ਤੋਂ ਵਧੇਰੇ ਅਣਪਛਾਤੇ ਨੌਜਵਾਨ  ਹਥਿਆਰਾਂ ਸਮੇਤ ਇਕ ਮੋਟਸਾਈਕਲ 'ਤੇ ਸਵਾਰ 3 ਨੌਜਵਾਨਾਂ ਦਾ ਪਿੱਛਾ ਕਰਦੇ ਅੰਦਰਲੇ ਖੂਹ ਦੇ ਨਜ਼ਦੀਕ ਪੁੱਜੇ ਤਾਂ ਮੋਟਰਸਾਈਕਲ ਸਵਾਰ ਤਿੰਨੇ ਨੌਜਵਾਨ ਆਪਣੇ ਬਚਾਅ ਲਈ ਇਕ ਦੁਕਾਨ ਦੇ ਅੰਦਰ ਵੜ ਗਏ। ਦੂਜੀ ਧਿਰ ਦੇ ਨੌਜਵਾਨਾਂ ਨੇ ਗਾਲੀ ਗਲੋਚ ਕਰਦਿਆਂ ਬਾਹਰ ਨਿਕਲਣ ਲਈ ਲਲਕਾਰਿਆ ਪ੍ਰੰਤੂ ਪਹਿਲੀ ਧਿਰ ਦੇ ਨੌਜਵਾਨ ਅੰਦਰ ਹੀ ਦੁਬਕੇ ਰਹੇ। ਹਮਲਾ ਕਰਨ ਵਾਲੇ ਨੌਜਵਾਨਾਂ ਨੇ ਮਾਰੂ ਹਥਿਆਰਾਂ ਨਾਲ ਦੁਕਾਨ ਅੰਦਰਲੇ ਮੁੰਡਿਆਂ ਦੇ ਮੋਟਰਸਾਈਕਲ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਮੋਟਰਸਾਈਕਲ ਦੀ ਭੰਨ ਤੋੜ ਤੋਂ ਬਾਅਦ ਉਕਤ ਨੌਜਵਾਨ ਆਪਣੇ ਮੋਟਰਸਾਈਕਲਾਂ 'ਤੇ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਇਸ ਦੌਰਾਨ ਆਪਣੀ ਪਤਨੀ ਸਮੇਤ ਬੈਠੇ ਦੁਕਾਨਦਾਰ ਦੀ ਜਾਨ ਮੁੱਠੀ ਵਿਚ ਆਈ ਰਹੀ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਹਮਲਾਵਰ ਨੌਜਵਾਨ ਵੱਖ-ਵੱਖ ਮਾਰੂ ਹਥਿਆਰਾਂ ਨਾਲ ਲੈਸ ਸਨ , ਜੋ ਨੌਜਵਾਨਾਂ ਦੀ ਪਿੱਛੇ ਤੋਂ ਕੁੱਟ ਮਾਰ ਕਰਦੇ ਆ ਰਹੇ ਸਨ। ਪ੍ਰੰਤੂ ਜਦੋਂ ਬਚਾਅ ਲਈ ਨੌਜਵਾਨ ਦੁਕਾਨ ਅੰਦਰ ਵੜ ਗਏ ਤਾਂ ਮੋਟਰਸਾਈਕਲ ਦੀ ਭੰਨ ਤੋੜ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਸਮੁੱਚੇ ਦੁਕਾਨਦਾਰਾਂ ਵਿਚ ਡਰ ਦਾ ਮਾਹੌਲ ਹੈ। ਦੁਕਾਨਦਾਰਾਂ ਨੇ ਗੁੰਡਾ ਅਨਸਰਾਂ ਨੇ ਨੱਥ ਪਾਏ ਜਾਣ ਦੀ ਮੰਗ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ