JALANDHAR WEATHER

ਦਲਾਈ ਲਾਮਾ ਦੀ ਸੰਸਥਾ ਦੁਆਰਾ ਜਾਰੀ ਕੀਤੇ ਜਾਣ ਵਾਲੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਾਂਗੇ - ਰਿਜਿਜੂ

ਧਰਮਸ਼ਾਲਾ, 6 ਜੁਲਾਈ - ਤਿੱਬਤੀ ਅਧਿਆਤਮਿਕ ਆਗੂ ਦਲਾਈ ਲਾਮਾ ਅੱਜ 90 ਵਰ੍ਹਿਆਂ ਦੇ ਹੋ ਗਏ ਹਨ। ਦਲਾਈ ਲਾਮਾ ਦੇ ਜਨਮਦਿਨ ਮੌਕੇ ਅੱਜ ਸਵੇਰੇ, ਤਿੱਬਤੀ ਬੋਧੀ ਭਿਕਸ਼ੂਆਂ ਨੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਨੇੜੇ ਦੋਰਜੀਦਾਕ ਮੱਠ ਵਿਚ ਉਨ੍ਹਾਂ ਲਈ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ। ਇਸ ਤੋਂ ਇਲਾਵਾ ਧਰਮਸ਼ਾਲਾ ਵਿਖੇ ਵੀ ਸਮਾਗਮ ਹੋਇਆ, ਜਿਸ ਵਿਚ ਕੇਂਦਰੀ ਮੰਤਰੀ ਕਿਰਨ ਰਿਜਿਜੂ ਅਤੇ ਹੋਰ ਕਈ ਆਗੂ ਪਹੁੰਚੇ ।

ਇਸ ਮੌਕੇ ਕਿਰਨ ਰਿਜਿਜੂ ਨੇ ਕਿਹਾ, "ਇਕ ਸ਼ਰਧਾਲੂ ਹੋਣ ਦੇ ਨਾਤੇ ਅਤੇ ਦੁਨੀਆ ਭਰ ਦੇ ਲੱਖਾਂ ਸ਼ਰਧਾਲੂਆਂ ਵਲੋਂ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪਰਮ ਪਾਵਨ ਦੁਆਰਾ ਜੋ ਵੀ ਫ਼ੈਸਲਾ ਲਿਆ ਜਾਵੇਗਾ, ਸਥਾਪਿਤ ਪਰੰਪਰਾਵਾਂ ਅਤੇ ਪਰੰਪਰਾਵਾਂ, ਅਸੀਂ ਇਸਦਾ ਪੂਰੀ ਤਰ੍ਹਾਂ ਪਾਲਣ ਕਰਾਂਗੇ ਅਤੇ ਦਲਾਈ ਲਾਮਾ ਦੀ ਸੰਸਥਾ ਦੁਆਰਾ ਜਾਰੀ ਕੀਤੇ ਜਾਣ ਵਾਲੇ ਨਿਰਦੇਸ਼ਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਾਂਗੇ," ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵੀ ਸੋਸ਼ਲ ਮੀਡੀਆ 'ਤੇ ਪੋਟ ਪਾ ਕੇ ਦਲਾਈ ਲਾਮਾ ਨੂੰ ਉਨ੍ਹਾਂ ਦੇ 90ਵੇਂ ਜਨਮਦਿਨ 'ਤੇ ਵਧਾਈ ਦਿੱਤੀ । ਪ੍ਰਧਾਨ ਮੰਤਰੀ ਮੋਦੀ 17ਵੇਂ ਬਿ੍ਕਸ ਸੰਮੇਲਨ 'ਚ ਸ਼ਾਮਿਲ ਹੋਣ ਲਈ ਬ੍ਰਾਜ਼ੀਲ ਪਹੁੰਚੇ ਹੋਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ