JALANDHAR WEATHER

ਹਿਮਾਚਲ ਪ੍ਰਦੇਸ਼ : ਕੰਗਨਾ ਰਣੌਤ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

 ਬਾਗਸਿਆਡ (ਹਿਮਾਚਲ ਪ੍ਰਦੇਸ਼), 6 ਜੁਲਾਈ - ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਹਿਮਾਚਲ ਪ੍ਰਦੇਸ਼ ਦੇ ਬੱਦਲ ਫਟਣ ਅਤੇ ਹੜ੍ਹ ਪ੍ਰਭਾਵਿਤ ਥੁਨਾਗ ਖੇਤਰ ਦਾ ਦੌਰਾ ਕੀਤਾ। ਇਸ ਮੌਕੇ ਕੰਗਨਾ ਰਣੌਤ ਨੇ ਕਿਹਾ, "ਬੱਦਲ ਫਟਣ ਤੋਂ ਬਾਅਦ, ਇੱਥੇ ਹੜ੍ਹ ਵਰਗੀ ਸਥਿਤੀ ਹੈ। ਥੁਨਾਗ ਖੇਤਰ ਅਤੇ ਨੇੜਲੇ ਖੇਤਰਾਂ ਵਿਚ ਸੜਕ ਸੰਪਰਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸਾਡੀ ਸਰਕਾਰ ਅਤੇ ਪ੍ਰਸ਼ਾਸਨ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ, ਅਤੇ ਰਾਹਤ ਕਾਰਜ ਜਾਰੀ ਹਨ। ਸੜਕ ਸੰਪਰਕ ਬਹਾਲ ਕੀਤਾ ਜਾ ਰਿਹਾ ਹੈ। ਸਾਡੀਆਂ ਟੀਮਾਂ ਹਰ ਪ੍ਰਭਾਵਿਤ ਖੇਤਰ ਵਿਚ ਹਨ।"
ਇਸ ਤੋਂ ਪਹਿਲਾਂ

ਇਸ ਤੋਂ ਪਹਿਲਾਂ ਕੰਗਨਾ ਰਣੌਤ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਨਾ ਪਹੁੰਚਣ 'ਤੇ ਕਾਫੀ ਸਵਾਲ ਉੱਠੇ ਸਨ, ਜਿਸ ਕਰਕੇ ਕੰਗਣਾ ਰਣੌਤ ਨੂੰ ਸਾਫ਼ਾਈ ਵੀ ਦੇਣੀ ਪਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ