JALANDHAR WEATHER

ਭਾਰਤ-ਇੰਗਲੈਂਡ ਦੂਜਾ ਟੈਸਟ : ਮੀਂਹ ਕਾਰਨ 5ਵੇਂ ਦਿਨ ਖੇਡ ਸ਼ੁਰੂ ਹੋਣ ਵਿਚ ਦੇਰੀ

ਬਰਮਿੰਘਮ, 6 ਜੁਲਾਈ - ਭਾਰਤ ਅਤੇ ਇੰਗਲੈਂ ਡੀਆਂ ਕ੍ਰਿਕਟ ਟੀਮਾਂ ਵਿਚਕਾਰ ਦੂਜੇ ਟੈਸਟ ਮੈਚ ਦਾ ਅੱਜ 5ਵਾਂ ਤੇ ਆਖ਼ਰੀ ਦਿਨ ਹੈ। ਇਸ ਦੌਰਾਨ ਮੀਂਹ ਕਾਰਨ ਮੈਚ ਸ਼ੁਰੂ ਹੋਣ ਵਿਚ ਦੇਰੀ ਹੋ ਰਹੀ ਹੈ।

ਦੂਜੇ ਟੈਸਟ ਵਿਚ ਭਾਰਤ ਦੀ ਸਥਿਤੀ ਕਾਫੀ ਮਜ਼ਬੂਤ ਹੈ। ਭਾਰਤ ਨੇ ਦੂਜੀ ਪਾਰੀ 'ਚ 7 ਵਿਕਟਾਂ ਦੇ ਨੁਕਸਾਨ 'ਤੇ 427 ਦੌੜਾਂ ਬਣਾ ਕੇ ਪਾਰੀ ਸਮਾਪਤੀ ਦੀ ਘੋਸ਼ਣਾ ਕਰ ਦਿੱਤੀ । 608 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ 72 ਦੌੜਾਂ 'ਤੇ 3 ਵਿਕਟਾਂ ਗੁਆ ਚੁੱਕੀ ਹੈ ਤੇ ਉਸ ਨੂੰ ਜਿੱਤਣ ਲਈ ਅਜੇ 536 ਦੌੜਾਂ ਦੀ ਲੋੜ ਹੈ।

ਇਸ ਦੌਰਾਨ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਮੁਹੰਮਦ ਅਜ਼ਹਰੂਦੀਨ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰ ਚੁੱਕੇ ਹਨ ਤੇ ਉਨ੍ਹਾਂ ਉਮੀਦ ਜਤਾਈ ਕਿ ਭਾਰਤੀ ਟੀਮ ਇਹ ਮੈਚ ਜਿੱਤ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ