JALANDHAR WEATHER

ਉੱਘੇ ਗੀਤਕਾਰ ਮਲਕੀਤ ਸਿੰਘ ਮੀਤ ਮਹਿਮਦਪੁਰੀ ਦਾ ਅਮਰੀਕਾ ਵਿਚ ਦਿਹਾਂਤ

 ਭੁਲੱਥ (ਕਪੂਰਥਲਾ), 6 ਜੁਲਾਈ (ਮੇਹਰ ਚੰਦ ਸਿੱਧੂ) - ਸਬ ਡਵੀਜਨ ਕਸਬਾ ਭੁਲੱਥ ਤੋਂ ਥੋੜੀ ਦੂਰੀ ਤੇ ਪੈਂਦੇ ਪਿੰਡ ਮਹਿਮਦਪੁਰ ਦੇ ਵਸਨੀਕ ਉੱਘੇ ਗੀਤਕਾਰ ਮਲਕੀਤ ਸਿੰਘ ਮੀਤ ਮਹਿਮਦਪੁਰੀ ਦਾ ਅਮਰੀਕਾ ਵਿਚ ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ ਤੇ ਕੁਝ ਸਮੇਂ ਤੋਂ ਕਿਡਨੀ ਦੀ ਬਿਮਾਰੀ ਤੋਂ ਪੀੜਿਤ ਸਨ।
ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣਦੇ ਹੀ ਇਲਾਕੇ ਅੰਦਰ ਸੋਗ ਦੀ ਲਹਿਰ ਫੈਲ ਗਈ। ਉਨ੍ਹਾਂ ਦੇ ਦਿਹਾਂਤ 'ਤੇਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ,ਸੁਰਿੰਦਰ ਕੁਮਾਰ ਕੱਕੜ, ਪ੍ਰਧਾਨ ਮੋਹਨ ਸਿੰਘ ਡਾਲਾ, ਗੀਤਕਾਰ ਲਖਵਿੰਦਰ ਲੱਕੀ ਭੁਲੱਥ, ਮਾਸਟਰ ਬੀਰ ਸਿੰਘ ਸਿੱਧੂ, ਮਾਸਟਰ ਰਾਜਪਾਲ ਸਿੰਘ, ਗੁਰਦੇਵ ਸਿੰਘ, ਭੋਲਾ ਸਿੰਘ ਸਿੱਧੂ, ਅਮਰਜੀਤ ਸਿੰਘ ਜਸਵੰਤ ਸਿੰਘ ਵਿਰਲੀ, ਹਰਦੀਪ ਸਿੰਘ ਬਾਜਵਾ, ਬਲਵਿੰਦਰ ਸਿੰਘ ਬਾਜਵਾ, ਪ੍ਰਸਿੱਧ ਐਂਕਰ ਬਲਦੇਵ ਸਿੱਧੂ, ਸਤਵੰਤ ਸਿੰਘ ਸਿੱਧੂ, ਸੁਦੇਸ਼ ਕੁਮਾਰ ਸਿੱਧੂ ਤੇ ਹੋਰ ਬਹੁਤ ਸਾਰੀਆਂ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ