ਫ਼ਿਰੋਜ਼ਪੁਰ-ਫ਼ਾਜਿਲਕਾ ਮਾਰਗ 'ਤੇ ਪਿੰਡ ਨਵਾਂ ਕਿਲ੍ਹਾ ਕੋਲ ਵਾਪਰੇ ਭਿਆਨਕ ਸੜਕ ਹਾਦਸੇ ਵਿਚ 1 ਦੀ ਮੌਤ , 1 ਜ਼ਖ਼ਮੀ

ਮਮਦੋਟ( ਫ਼ਿਰੋਜ਼ਪੁਰ) ,4 ਜੁਲਾਈ ( ਰਾਜਿੰਦਰ ਸਿੰਘ ਹਾਂਡਾ) - ਫ਼ਿਰੋਜ਼ਪੁਰ-ਫ਼ਾਜਿਲਕਾ ਮਾਰਗ 'ਤੇ ਪਿੰਡ ਨਵਾਂ ਕਿਲ੍ਹਾ ਦੇ ਕੋਲ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰੈਕਟਰ ਟਰਾਲੀ ਅਤੇ ਛੋਟੇ ਹਾਥੀ ਵਿਚਕਾਰ ਹੋਈ ਭਿਆਨਕ ਟੱਕਰ ਹੋਣ ਕਾਰਨ ਛੋਟੇ ਹਾਥੀ ਵਿਚ ਸਵਾਰ 2 ਵਿਅਕਤੀਆਂ ਵਿਚੋਂ ਇਕ ਦੀ ਮੌਤ ਹੋ ਗਈ ਜਦਕਿ ਦੂਜਾ ਜ਼ਖ਼ਮੀ ਹੋ ਗਿਆ। ਹਾਦਸੇ ਦਾ ਪਤਾ ਚੱਲਦਿਆਂ 108 ਐਂਬੂਲੈਂਸ ਚਾਲਕ ਗੁਰਪ੍ਰੀਤ ਸਿੰਘ ਤਰੁੰਤ ਐਂਬੂਲੈਂਸਲੈ ਕੇ ਹਾਦਸੇ ਵਾਲੀ ਥਾਂ 'ਤੇ ਪਹੁੰਚਿਆ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਪਹੁੰਚਾਇਆ ਗਿਆ , ਜਿੱਥੇ ਡਾਕਟਰਾਂ ਵਲੋਂ ਇਕ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ।