ਅਰਿਜੀਤ ਸਿੰਘ 'ਸਪੋਟੀਫਾਈ' 'ਤੇ ਸਭ ਤੋਂ ਵੱਧ ਸੁਣੇ ਜਾਣ ਵਾਲੇ ਗਾਇਕ

ਨਵੀਂ ਦਿੱਲੀ, 4 ਜੁਲਾਈ (ਪੀ.ਟੀ.ਆਈ.)-'ਤੁਮ ਹੀ ਹੋ' ਗਾਇਕ ਅਰਿਜੀਤ ਸਿੰਘ ਗਲੋਬਲ ਪੌਪ ਸਟਾਰ ਟੇਲਰ ਸਵਿਫਟ ਤੇ ਐਡ ਸ਼ੀਰਨ ਨੂੰ ਪਿੱਛੇ ਛੱਡਦੇ ਹੋਏ 151 ਮਿਲੀਅਨ ਫਾਲੋਅਰਜ਼ ਨਾਲ ਸੰਗੀਤ ਸਟਰੀਮਿੰਗ ਪਲੇਟਫਾਰਮ 'ਸਪੋਟੀਫਾਈ' 'ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਗਾਇਕ ਬਣ ਗਏ ਹਨ | ਅਮਰੀਕੀ ਗਾਇਕ ਟੇਲਰ ਸਵਿਫਟ, ਜੋ ਕਿ ਪੌਪ ਸੰਗੀਤ ਸਰਕਟ ਦੇ ਸਭ ਤੋਂ ਵੱਡੇ ਨਾਵਾਂ 'ਚੋਂ ਇਕ ਹੈ, 139.6 ਮਿਲੀਅਨ ਫਾਲੋਅਰਜ਼ ਨਾਲ ਦੂਜੇ ਸਥਾਨ 'ਤੇ ਹੈ ਤੇ ਬਿ੍ਟੇਨ ਦੇ ਐਡ ਸ਼ੀਰਨ, ਜੋ ਹਾਲ ਹੀ 'ਚ ਆਪਣੇ ਭਾਰਤ 'ਚ ਸ਼ੂਟ ਕੀਤੇ ਗੀਤ 'ਸੈਫਾਇਰ' ਨਾਲ ਆਏ ਸਨ, 121 ਮਿਲੀਅਨ ਦੇ ਨਾਲ ਤੀਜੇ ਨੰਬਰ 'ਤੇ ਹਨ |