JALANDHAR WEATHER

ਭਾਰਤ-ਇੰਗਲੈਂਡ ਦੂਜਾ ਟੈਸਟ : ਤੀਜੇ ਦਿਨ ਦੀ ਖੇਡ ਦੌਰਾਨ ਇੰਗਲੈਂਡ 89 ਓਵਰਾਂ ਬਾਅਦ 407/8

ਐਜਬੈਸਟਨ, 4 ਜੁਲਾਈ-ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਦੌਰਾਨ ਦੂਜਾ ਟੈਸਟ ਮੈਚ ਚੱਲ ਰਿਹਾ ਹੈ। ਤੀਜੇ ਦਿਨ ਦੀ ਖੇਡ ਦੌਰਾਨ ਇੰਗਲੈਂਡ ਦਾ ਸਕੋਰ 407 ਦੌੜਾਂ 89 ਓਵਰਾਂ ਤੋਂ ਬਾਅਦ 8 ਵਿਕਟਾਂ ਦੇ ਨੁਕਸਾਨ ਉਤੇ ਹੈ। ਇੰਗਲੈਂਡ ਵਲੋਂ ਹੈਰੀ ਬਰੂਕ ਨੇ ਸ਼ਾਨਦਾਰ ਸੈਂਕੜਾ ਲਗਾਇਆ ਤੇ ਜੇਮੀ ਸਮਿਥ ਨੇ ਵੀ ਸ਼ਾਨਦਾਰ ਸੈਂਕੜਾ ਜੜਿਆ। 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤ ਕੇ ਇੰਗਲੈਂਡ 1-0 ਨਾਲ ਅੱਗੇ ਹੈ।
ਇੰਗਲੈਂਡ ਦੇ 3 ਖਿਡਾਰੀ ਬਿਨ੍ਹਾਂ ਖਾਤਾ ਖੋਲ੍ਹੇ ਆਊਟ ਹੋ ਗਏ ਤੇ ਹੁਣ ਜੇਮੀ ਸਮਿਥ 184 ਦੌੜਾਂ ਬਣਾ ਕੇ ਖੇਡ ਰਹੇ ਹਨ ਤੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਜਾ ਰਹੀ ਹੈ, ਉਹ ਆਪਣੇ ਦੋਹਰੇ ਸੈਂਕੜੇ ਦੇ ਨਜ਼ਦੀਕ ਹਨ। ਉਨ੍ਹਾਂ ਦਾ ਸਾਥ ਸ਼ੋਇਬ ਬਸੀਰ ਦੇ ਰਹੇ ਹਨ। ਭਾਰਤ ਦੇ ਤੇਜ਼ ਗੇਂਦਬਾਜ਼ ਆਕਾਸ਼ ਦੀਪ ਨੇ ਐਜਬੈਸਟਨ ਵਿਖੇ ਦੂਜੇ ਟੈਸਟ ਦੇ ਤੀਜੇ ਦਿਨ ਆਖਰੀ ਸੈਸ਼ਨ ਵਿਚ ਇੰਗਲੈਂਡ ਵਿਰੁੱਧ ਦੂਜੀ ਨਵੀਂ ਗੇਂਦ ਨਾਲ ਦੋ ਵਿਕਟਾਂ ਲਈਆਂ। ਹੈਰੀ ਬਰੂਕ ਅਤੇ ਸਮਿਥ ਵਿਚਕਾਰ 303 ਦੌੜਾਂ ਦੀ ਸਾਂਝੇਦਾਰੀ ਹੋਈ। ਬਰੂਕ 158 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਪਹਿਲਾਂ ਦਿਨ ਵਿਚ, ਮੁਹੰਮਦ ਸਿਰਾਜ ਨੇ ਜੋ ਰੂਟ ਅਤੇ ਬੇਨ ਸਟੋਕਸ ਨੂੰ ਲਗਾਤਾਰ ਦੋ ਗੇਂਦਾਂ ਵਿਚ ਆਊਟ ਕਰਕੇ ਇੰਗਲੈਂਡ ਨੂੰ ਹੈਰਾਨ ਕਰ ਦਿੱਤਾ ਸੀ। ਇੰਗਲੈਂਡ ਭਾਰਤ ਦੀ ਪਹਿਲੀ ਪਾਰੀ ਦੇ 587 ਦੌੜਾਂ ਦੇ ਵਿਸ਼ਾਲ ਸਕੋਰ ਦਾ ਪਿੱਛਾ ਕਰ ਰਿਹਾ ਹੈ, ਜਿਸ ਦੌਰਾਨ ਕਪਤਾਨ ਸ਼ੁਭਮਨ ਗਿੱਲ ਨੇ ਰਿਕਾਰਡ 269 ਦੌੜਾਂ ਬਣਾਈਆਂ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ