JALANDHAR WEATHER

ਏਕਤਾ ਕਪੂਰ ਵਿਰੁੱਧ ਸ਼ਿਕਾਇਤ 'ਤੇ ਜਾਂਚ ਰਿਪੋਰਟ ਜਮ੍ਹਾ ਨਾ ਕਰਨ 'ਤੇ ਪੁਲਿਸ ਨੂੰ ਅਦਾਲਤ ਦਾ ਨੋਟਿਸ

ਵੈਬ ਸੀਰੀਜ਼ 'ਚ ਭਾਰਤੀ ਫ਼ੌਜ ਦਾ ਅਪਮਾਨ ਕਰਨ ਦੇ ਦੋਸ਼
ਮੁੰਬਈ, 4 ਜੁਲਾਈ (ਪੀ.ਟੀ.ਆਈ.)-ਮੁੰਬਈ ਦੀ ਇਕ ਅਦਾਲਤ ਨੇ ਫਿਲਮ ਤੇ ਟੈਲੀਵਿਜ਼ਨ ਨਿਰਮਾਤਾ ਏਕਤਾ ਕਪੂਰ ਵਿਰੁੱਧ ਉਸਦੀ ਇਕ ਵੈਬ ਸੀਰੀਜ਼ 'ਚ ਭਾਰਤੀ ਫ਼ੌਜ ਦਾ ਅਪਮਾਨ ਕਰਨ ਦੇ ਦੋਸ਼ 'ਚ ਦਾਇਰ ਅਪਰਾਧਿਕ ਸ਼ਿਕਾਇਤ 'ਚ ਜਾਂਚ ਰਿਪੋਰਟ ਜਮ੍ਹਾ ਨਾ ਕਰਨ 'ਤੇ ਸ਼ਹਿਰ ਦੀ ਪੁਲਿਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ | ਜਾਂਚ ਰਿਪੋਰਟ 9 ਮਈ ਤੱਕ ਜਮ੍ਹਾ ਕੀਤੀ ਜਾਣੀ ਸੀ | ਬਾਂਦਰਾ ਦੀ ਮੈਜਿਸਟਰੇਟ ਅਦਾਲਤ ਨੇ ਫਰਵਰੀ 'ਚ ਖਾਰ ਪੁਲਿਸ ਨੂੰ ਧਾਰਾ 202 ਦੇ ਤਹਿਤ ਕਪੂਰ ਤੇ ਹੋਰਾਂ ਵਿਰੁੱਧ ਸ਼ਿਕਾਇਤ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ | ਇਸ ਧਾਰਾ ਦੇ ਤਹਿਤ ਇਕ ਮੈਜਿਸਟਰੇਟ ਅਪਰਾਧਿਕ ਸ਼ਿਕਾਇਤ ਦੀ ਜਾਂਚ ਕਰ ਸਕਦਾ ਹੈ ਜਾਂ ਪੁਲਿਸ ਨੂੰ ਅਜਿਹਾ ਕਰਨ ਲਈ ਨਿਰਦੇਸ਼ ਦੇ ਸਕਦਾ ਹੈ | ਮੈਜਿਸਟਰੇਟ ਅਦਾਲਤ ਨੇ ਪੁਲਿਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਕਿਉਂਕਿ ਪੁਲਿਸ ਨੇ ਅਜੇ ਤੱਕ ਰਿਪੋਰਟ ਜਮ੍ਹਾ ਨਹੀਂ ਕੀਤੀ ਹੈ | ਇਹ ਸ਼ਿਕਾਇਤ ਯੂਟਿਊਬਰ ਵਿਕਾਸ ਪਾਠਕ ਵਲੋਂ ਦਾਇਰ ਕੀਤੀ ਗਈ ਸੀ, ਜਿਸਨੂੰ 'ਹਿੰਦੁਸਤਾਨੀ ਭਾਊ' ਵੀ ਕਿਹਾ ਜਾਂਦਾ ਹੈ | ਸ਼ਿਕਾਇਤ 'ਚ ਕਿਹਾ ਗਿਆ ਕਿ ਦੋਸ਼ੀਆਂ ਨੇ ਇਕ ਨੀਵੀਂ ਪੱਧਰ 'ਤੇ ਡਿੱਗ ਕੇ ਭਾਰਤੀ ਫੌਜ ਦੀ ਫੌਜੀ ਵਰਦੀ ਨੂੰ ਰਾਸ਼ਟਰੀ ਚਿੰਨ੍ਹ ਦੇ ਨਾਲ ਗੈਰ-ਕਾਨੂੰਨੀ ਜਿਨਸੀ ਕੰਮ 'ਚ ਦਰਸਾ ਕੇ ਬੇਸ਼ਰਮੀ ਨਾਲ ਸਾਡੇ ਦੇਸ਼ ਦੀ ਸ਼ਾਨ ਤੇ ਮਾਣ ਨੂੰ ਨਿਸ਼ਾਨਾ ਬਣਾਇਆ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ