JALANDHAR WEATHER

ਈ.ਡੀ. ਵਲੋਂ ਸੋਨਾ ਤਸਕਰੀ ਮਾਮਲੇ 'ਚ ਅਦਾਕਾਰਾ ਰਾਣਿਆ ਰਾਓ ਦੀ 34 ਕਰੋੜ ਰੁਪਏ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ/ਬੈਂਗਲੁਰੂ, 4 ਜੁਲਾਈ (ਪੀ.ਟੀ.ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦੋਸ਼ ਲਗਾਇਆ ਕਿ ਕੰਨੜ ਅਦਾਕਾਰਾ ਰਾਣਿਆ ਰਾਓ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਭਾਰਤ 'ਚ ਸੋਨੇ ਦੀ ਤਸਕਰੀ ਲਈ ਇਕ ਸੁਵਿਧਾਜਨਕ ਕਾਰਵਾਈ ਕੀਤੀ | ਜਿਸਦੀ ਜਾਂਚ ਦੌਰਾਨ ਅੱਜ ਏਜੰਸੀ ਵਲੋਂ ਅਦਾਕਾਰਾ ਦੀ 34 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ | ਹਰਸ਼ਵਰਦਿਨੀ ਰਾਣਿਆ ਉਰਫ ਰਾਣਿਆ ਰਾਓ (32) ਨੂੰ 3 ਮਾਰਚ ਨੂੰ ਦੁਬਈ ਤੋਂ ਉਤਰਨ ਤੋਂ ਬਾਅਦ ਬੈਂਗਲੁਰੂ ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਗਿ੍ਫ਼ਤਾਰ ਕੀਤਾ ਸੀ | ਡੀ.ਆਰ.ਆਈ. ਅਧਿਕਾਰੀਆਂ ਨੇ ਉਸ ਦੇ ਕਬਜ਼ੇ 'ਚੋਂ 12.56 ਕਰੋੜ ਰੁਪਏ ਦੇ 14.2 ਕਿਲੋਗ੍ਰਾਮ ਸੋਨੇ ਦੀਆਂ ਛੜਾਂ ਬਰਾਮਦ ਕੀਤੀਆਂ | ਈਡੀ ਨੇ ਇਕ ਬਿਆਨ 'ਚ ਕਿਹਾ ਕਿ ਰਾਓ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਸੁਚਾਰੂ ਬਣਾਉਣ 'ਚ ਕੁਝ ਸਰਕਾਰੀ ਕਰਮਚਾਰੀਆਂ ਦੀ ਸੰਭਾਵਿਤ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਅਦਾਕਾਰਾ ਨੂੰ ਭਾਰਤ ਪਹੁੰਚਣ 'ਤੇ ਹਵਾਈ ਅੱਡੇ 'ਤੇ ਸਹਾਇਤਾ ਦਿੱਤੀ ਗਈ ਸੀ | ਸੰਘੀ ਜਾਂਚ ਏਜੰਸੀ ਨੇ ਕਿਹਾ ਕਿ ਹਵਾਲਾ ਰਾਸ਼ੀ ਰੋਕਥਾਮ ਐਕਟ ਦੇ ਤਹਿਤ ਰਾਓ ਦੇ ਵਿਕਟੋਰੀਆ ਲੇਆਉਟ 'ਚ ਸਥਿਤ ਘਰ ਤੇ ਬੈਂਗਲੁਰੂ ਦੇ ਅਰਕਾਵਤੀ ਲੇਆਉਟ 'ਚ ਸਥਿਤ ਇਕ ਪਲਾਟ, ਤੁਮਕੁਰ 'ਚ ਇਕ ਉਦਯੋਗਿਕ ਜ਼ਮੀਨ ਤੇ ਅਨੇਕਲ ਤਾਲੁਕ 'ਚ ਇਕ ਖੇਤੀਬਾੜੀ ਜ਼ਮੀਨ ਨੂੰ ਜ਼ਬਤ ਕਰਨ ਲਈ ਇਕ ਅਸਥਾਈ ਆਦੇਸ਼ ਜਾਰੀ ਕੀਤਾ ਗਿਆ ਸੀ | ਇਸ ਵਿੱਚ ਕਿਹਾ ਗਿਆ ਕਿ ਇਨ੍ਹਾਂ ਜਾਇਦਾਦਾਂ ਦੀ ਸੰਯੁਕਤ ਬਾਜ਼ਾਰ ਮੁੱਲ 34.12 ਕਰੋੜ ਰੁਪਏ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ