JALANDHAR WEATHER

ਕ੍ਰਿਕਟ ਖੇਡਦੇ ਹੋਏ ਨੌਜਵਾਨ ਨੂੰ ਅਚਾਨਕ ਹੋਈ ਘਬਰਾਹਟ, ਤੁਰੰਤ ਹੋਈ ਮੌਤ

 ਗੁਰੂ ਹਰਸਹਾਏ (ਫ਼ਿਰੋਜ਼ਪੁਰ), 29 ਜੂਨ (ਕਪਿਲ ਕੰਧਾਰੀ) - ਫ਼ਰੀਦਕੋਟ ਰੋਡ 'ਤੇ ਸਥਿਤ ਰਾਜ ਕਰਨੀ ਗਲਹੋਤਰਾ ਡੀ ਏ ਵੀ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਬਣੀ ਗਰਾਉਂਡ ਵਿਚ ਹਾਮਦ ਅਤੇ ਗੁਰੂਹਰ ਹਰਸਹਾਏ ਦੀ ਟੀਮ ਦੇ ਵਿਚ ਫਾਈਨਲ ਮੈਚ ਖੇਡਿਆ ਜਾ ਰਿਹਾ ਸੀ।ਇਸ ਦੌਰਾਨ ਕ੍ਰਿਕਟ ਟੀਮ ਗੁਰੂ ਹਰਸਹਾਏ ਦੇ ਨੌਜਵਾਨ ਖਿਡਾਰੀ ਹਰਜੀਤ ਸਿੰਘ (ਉਮਰ ਕਰੀਬ 35 ਸਾਲ) ਬੈਟਿੰਗ ਕਰ ਰਿਹਾ ਸੀ ਅਤੇ ਬੈਟਿੰਗ ਦੌਰਾਨ ਉਸ ਨੇ ਇਕ ਬਾਲ 'ਤੇ ਛੱਕਾ ਮਾਰਿਆ ਤੇ ਉਸ ਤੋਂ ਬਾਅਦ ਅਚਾਨਕ ਉਸ ਨੂੰ ਘਬਰਾਹਟ ਹੋਣ ਲੱਗੀ ਪਈ। ਉਹ ਗਰਾਊਂਡ ਦੇ ਵਿਚ ਹੀ ਪੈਰਾਂ ਭਾਰ ਬੈਠ ਗਿਆ ਤੇ ਦੇਖਦੇ ਹੀ ਦੇਖਦੇ ਕੁਝ ਸਕਿੰਟਾ ਵਿਚ ਉਹ ਗਰਾਊਂਡ ਵਿਚ ਡਿੱਗ ਪਿਆ, ਜਿਸ ਤੋਂ ਬਾਅਦ ਗਰਾਊਂਡ ਦੇ ਵਿਚ ਖੇਡ ਰਹੇ ਸਾਰੇ ਹੀ ਖਿਡਾਰੀ ਇਕੱਠੇ ਹੋ ਗਏ ਤੇ ਉਸ ਨੂੰ ਚੁੱਕ ਕੇ ਸ਼ਹਿਰ ਦੇ ਨਿੱਜੀ ਹਸਪਤਾਲ ਵਿਖੇ ਲੈ ਗਏ । ਹਸਪਤਾਲ ਜਾਂਦਿਆਂ ਹੀ ਡਾਕਟਰ ਨੇ ਉਸ ਦਾ ਚੈੱਕਅਪ ਕੀਤਾ ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਨੌਜਵਾਨ ਦੀ ਮੌਤ ਦੀ ਖ਼ਬਰ ਤੋਂ ਬਾਅਦ ਜਿੱਥੇ ਖਿਡਾਰੀਆਂ ਨੂੰ ਭਾਰੀ ਦੁੱਖ ਲੱਗਾ ਓਥੇ ਹੀ ਇਸ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਨੌਜਵਾਨ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸਾਰੇ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ