ਪਿੰਡ ਬਜ਼ੁਰਗ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ

ਜਗਰਾਉਂ ( ਲੁਧਿਆਣਾ ),28 ਅਗਸਤ ( ਕੁਲਦੀਪ ਸਿੰਘ ਲੋਹਟ)-ਕੈਨੇਡਾਦੇ ਬ੍ਰਿਟਿਸ਼ ਕੋਲੰਬੀਆ 'ਚ ਜਗਰਾਉਂ ਦੇ ਪਿੰਡ ਬਜ਼ੁਰਗ ਦੇ ਨੌਜਵਾਨ ਤੇਜਿੰਦਰ ਸਿੰਘ ਉਰਫ਼ ਕਿੰਦਾ ਧਾਲੀਵਾਲ ਦੀ ਅਚਨਚੇਤ ਹੋਈ ਮੌਤ ਨਾਲ ਇਲਾਕੇ ਵਿਚ ਸੋਗ ਪਸਰ ਗਿਆ ਹੈ।ਤੇਜਿੰਦਰ ਸਿੰਘ ਕਿੰਦਾ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਗਿਆ ਸੀ ਅਤੇ ਅਚਾਨਕ ਤਬੀਅਤ ਵਿਗੜਨ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਕਿੰਦਾ ਧਾਲੀਵਾਲ ਆਪਣੇ ਪਿੱਛੇ ਬਜ਼ੁਰਗ ਮਾਤਾ, ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।
ਪਰਿਵਾਰਕ ਮੈਂਬਰਾਂ ਨੇ ਤੇਜਿੰਦਰ ਸਿੰਘ ਦੀ ਲਾਸ਼ ਪਿੰਡ ਲਿਆਉਣ ਲਈ ਮਦਦ ਮੰਗੀ ਹੈ।ਤੇਜਿੰਦਰ ਸਿੰਘ ਕਿੰਦਾ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਰਿਵਾਰ ਕੋਲ ਪੰਜਾਬ ਭੇਜਣ ਲਈ ਪੰਜਾਬੀ ਭਾਈਚਾਰੇ ਵਲੋਂ ਯਤਨ ਆਰੰਭ ਦਿੱਤੇ ਹਨ।