JALANDHAR WEATHER

ਨਗਰ ਸੁਧਾਰ ਸਭਾ ਵਲੋਂ ਮੰਗਾਂ ਨੂੰ ਲੈ ਕੇ ਏ. ਡੀ. ਸੀ. ਨਾਲ ਮੀਟਿੰਗ 'ਚ ਚੰਗੇ ਫੈਸਲੇ

ਜਗਰਾਉਂ (ਲੁਧਿਆਣਾ), 28 ਅਗਸਤ (ਕੁਲਦੀਪ ਸਿੰਘ ਲੋਹਟ)-ਅੱਜ ਐਸ. ਡੀ. ਐਮ. ਦਫਤਰ ਵਿਖੇ ਏ. ਡੀ. ਸੀ. ਸ਼ਹਿਰੀ ਵਿਕਾਸ ਰੁਪਿੰਦਰਪਾਲ ਸਿੰਘ ਅਤੇ ਕਾਰਜਸਾਧਕ ਅਫਸਰ ਨਗਰ ਕੌਂਸਲ ਜਗਰਾਉਂ ਸੁਖਦੇਵ ਸਿੰਘ ਰੰਧਾਵਾ ਨੇ ਨਗਰ ਸੁਧਾਰ ਸਭਾ ਦੇ ਅਹੁਦੇਦਾਰਾਂ ਨਾਲ ਸ਼ਹਿਰ ਦੀਆਂ ਭਖਦੀਆਂ ਮੰਗਾਂ ਮਸਲਿਆਂ ਬਾਰੇ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ। ਨਗਰ ਸੁਧਾਰ ਸਭਾ ਵਲੋਂ ਪ੍ਰਧਾਨ ਅਵਤਾਰ ਸਿੰਘ ਸਾਬਕਾ ਲੈਕਚਰਾਰ, ਕੰਵਲਜੀਤ ਖੰਨਾ ਸੱਕਤਰ, ਕਾ ਗੁਰਮੇਲ ਸਿੰਘ ਰੂਮੀ, ਪ੍ਰਿਤਪਾਲ ਸਿੰਘ, ਜਗਜੀਤ ਸਿੰਘ ਕਲੇਰ ਆਦਿ ਸ਼ਾਮਿਲ ਹੋਏ। ਯਾਦ ਰਹੇ ਕਿ 16 ਜੁਲਾਈ 2025 ਨੂੰ ਨਗਰ ਸੁਧਾਰ ਸਭਾ ਵਲੋਂ ਨਗਰ ਕੌਂਸਲ ਨੂੰ ਸ਼ਹਿਰ ਦੇ ਮਸਲਿਆਂ ਬਾਬਤ ਹਲੂਣਾ ਦੇਣ ਲਈ ਰੋਸ ਧਰਨਾ ਦੇਣ ਅਤੇ ਹਲਕਾ ਵਿਧਾਇਕ ਦੀ ਹਾਜ਼ਰੀ ਵਿਚ ਐਸ. ਡੀ. ਐਮ. ਜਗਰਾਉਂ ਵਲੋਂ ਸੱਦੀ ਨਗਰ ਕੌਂਸਲ ਦੀ ਮੀਟਿੰਗ ਵਿਚ ਜ਼ੋਰ ਨਾਲ ਮੁੱਦੇ ਉਠਾਉਣ ਅਤੇ ਕੌਂਸਲਰਾਂ ਦੀ ਧੜੇਬੰਦੀ ਦੇ ਚਲਦਿਆਂ ਨਾਅਰੇ ਮਾਰਦਿਆਂ ਮੀਟਿੰਗ ਦਾ ਬਾਈਕਾਟ ਕਰਨ ਕਾਰਨ ਡੁੱਬ ਰਹੇ ਸ਼ਹਿਰ ਦਾ ਮੁੱਦਾ ਕੇਂਦਰ ਵਿਚ ਉਭਰ ਕੇ ਚਰਚਾ ਦਾ ਵਿਸ਼ਾ ਬਣ ਗਿਆ। ਸਿੱਟੇ ਵਜੋਂ ਕੂੜੇ ਦੀ ਸਮੱਸਿਆ ਅਤੇ ਸ਼ਹਿਰ ਦੇ ਵਿਕਾਸ ਦੇ ਲਗਾਤਾਰ ਧੜੇਬੰਦੀ ਦੀ ਭੇਟ ਚੜ੍ਹ ਰਹੇ ਮਸਲਿਆਂ ਉਪਰ ਸਭਾ ਵਲੋਂ ਮੰਗ ਕਰਨ ਉਤੇ ਇਸ ਦੋ ਧਿਰੀ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ