ਮੋਨੋਰੇਲ ਤੋਂ ਯਾਤਰੀਆਂ ਨੂੰ ਬਚਾਉਣ ਲਈ ਵਰ੍ਹਦੇ ਮੀਂਹ 'ਚ ਬਚਾਅ ਕਾਰਜ ਜਾਰੀ

ਮਹਾਰਾਸ਼ਟਰ, 19 ਅਗਸਤ-ਮੁੰਬਈ ਦੇ ਮੈਸੂਰ ਕਾਲੋਨੀ ਸਟੇਸ਼ਨ ਨੇੜੇ ਫਸੇ ਮੋਨੋਰੇਲ ਤੋਂ ਯਾਤਰੀਆਂ ਨੂੰ ਬਚਾਉਣ ਲਈ ਬੀ.ਐਮ.ਸੀ., ਫਾਇਰ ਵਿਭਾਗ ਅਤੇ ਮੁੰਬਈ ਪੁਲਿਸ ਦੀਆਂ ਟੀਮਾਂ ਜੁਟੀਆਂ ਹੋਈਆਂ ਹਨ। ਵਰ੍ਹਦੇ ਮੀਂਹ ਵਿਚ ਬਚਾਅ ਕਾਰਜ ਜਾਰੀ ਹੈ। ਦੱਸ ਦਈਏ ਕਿ ਭਾਰੀ ਮੀਂਹ ਦੌਰਾਨ ਮੁੰਬਈ ਦੇ ਮੈਸੂਰ ਕਾਲੋਨੀ ਅਤੇ ਭਗਤੀ ਪਾਰਕ ਸਟੇਸ਼ਨਾਂ ਵਿਚਕਾਰ ਬਿਜਲੀ ਬੰਦ ਹੋਣ ਕਾਰਨ ਘੱਟੋ-ਘੱਟ 200 ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਮੋਨੋਰੇਲ ਰੁਕ ਗਈ ਹੈ। ਬਚਾਏ ਗਏ ਯਾਤਰੀਆਂ ਨੇ ਕਿਹਾ ਕਿ ਟ੍ਰੇਨ ਦੇ ਅੰਦਰ ਦਹਿਸ਼ਤ ਫੈਲ ਗਈ, ਜੋ ਕਿ ਇਕ ਉੱਚੇ ਟਰੈਕ 'ਤੇ ਚੱਲਦੀ ਹੈ, ਕਈ ਲੋਕਾਂ ਨੇ ਏ.ਸੀ. ਸਿਸਟਮ ਬੰਦ ਹੋਣ ਕਾਰਨ ਦਮ ਘੁੱਟਣ ਦੀ ਸ਼ਿਕਾਇਤ ਕੀਤੀ।