ਪ੍ਰਾਚੀਨ ਮਹਾਵੀਰ ਮੰਦਿਰ ਅਗਨੀਕਾਂਡ ਦੇ ਤੀਜੇ ਹਲਵਾਈ ਨੇ ਵੀ ਤੋੜਿਆ ਦਮ

ਧਨੌਲਾ, 19 ਅਗਸਤ (ਜਤਿੰਦਰ ਸਿੰਘ ਧਨੌਲਾ)-5 ਅਗਸਤ ਨੂੰ ਪ੍ਰਾਚੀਨ ਸ੍ਰੀ ਮਹਾਵੀਰ ਮੰਦਿਰ ਵਿਖੇ ਵਾਪਰੇ ਅਗਨੀਕਾਂਡ ਮੌਕੇ ਜ਼ਖਮੀ ਹੋਏ ਤੀਸਰੇ ਹਲਵਾਈ ਵਿਸ਼ਾਲ ਸ਼ਰਮਾ ਪੁੱਤਰ ਸੁਨੀਲ ਸ਼ਰਮਾ ਨੇ ਵੀ ਅੱਜ ਫਰੀਦਕੋਟ ਦੇ ਇਕ ਹਸਪਤਾਲ ਵਿਚ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਵਾਪਰੀ ਇਸ ਘਟਨਾ ਦੌਰਾਨ 15 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਸਨ। ਜਿਨ੍ਹਾਂ ਵਿਚੋਂ ਹਲਵਾਈ ਰਾਮ ਜਤਨ ਅਤੇ ਬਲਵਿੰਦਰ ਕੁਮਾਰ ਆਲੂ ਪਹਿਲਾਂ ਹੀ ਦਮ ਤੋੜ ਚੁੱਕੇ ਹਨ ਜਦਕਿ ਅੱਜ ਜ਼ਖਮਾਂ ਦੀ ਤਾਬ ਨਾ ਝਲਦਿਆਂ ਵਿਸ਼ਾਲ ਸ਼ਰਮਾ ਵੀ ਦਮ ਤੋੜ ਗਿਆ।