JALANDHAR WEATHER

ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕੀਤਾ ਟਵੀਟ, ਕਿਸੇ ਯਾਤਰੀ ਨੂੰ ਘਬਰਾਉਣ ਦੀ ਲੋੜ ਨਹੀਂ, ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇਗਾ

ਮੁੰਬਈ, 19 ਅਗਸਤ (ਪੀ.ਟੀ.ਆਈ.)-ਭਾਰੀ ਮੀਂਹ ਦੌਰਾਨ ਮੁੰਬਈ ਦੇ ਮੈਸੂਰ ਕਾਲੋਨੀ ਅਤੇ ਭਗਤੀ ਪਾਰਕ ਸਟੇਸ਼ਨਾਂ ਵਿਚਕਾਰ ਬਿਜਲੀ ਬੰਦ ਹੋਣ ਕਾਰਨ ਘੱਟੋ-ਘੱਟ 200 ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਮੋਨੋਰੇਲ ਰੁਕ ਗਈ, ਜਿਸ ਦੌਰਾਨ ਇਕ ਘੰਟੇ ਤੋਂ ਵੱਧ ਸਮੇਂ ਤੱਕ ਬਚਾਅ ਕਾਰਜ ਜਾਰੀ ਰਹੇ। ਬਚਾਏ ਗਏ ਯਾਤਰੀਆਂ ਨੇ ਕਿਹਾ ਕਿ ਟ੍ਰੇਨ ਦੇ ਅੰਦਰ ਦਹਿਸ਼ਤ ਫੈਲ ਗਈ, ਜੋ ਕਿ ਇਕ ਉੱਚੇ ਟਰੈਕ 'ਤੇ ਚੱਲਦੀ ਹੈ, ਕਈ ਲੋਕਾਂ ਨੇ ਏ.ਸੀ. ਸਿਸਟਮ ਬੰਦ ਹੋਣ ਕਾਰਨ ਦਮ ਘੁੱਟਣ ਦੀ ਸ਼ਿਕਾਇਤ ਕੀਤੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ X 'ਤੇ ਇਕ ਪੋਸਟ ਵਿਚ ਕਿਹਾ ਕਿ ਕਿਸੇ ਨੂੰ ਵੀ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾਵੇਗੀ। ਕਿਸੇ ਤਕਨੀਕੀ ਖਰਾਬੀ ਕਰਕੇ ਚੈਂਬੂਰ ਅਤੇ ਭਗਤੀ ਪਾਰਕ ਦੇ ਵਿਚਕਾਰ ਇਕ ਮੋਨੋਰੇਲ ਫਸ ਗਈ ਹੈ। ਐਮ.ਐਮ.ਆਰ.ਡੀ.ਏ. (ਮੁੰਬਈ ਮੈਟਰੋਪੋਲੀਟਨ ਰੀਜਨ ਡਿਵੈਲਪਮੈਂਟ ਅਥਾਰਟੀ), ਫਾਇਰ ਬ੍ਰਿਗੇਡ ਅਤੇ ਨਗਰ ਨਿਗਮ, ਸਾਰੀਆਂ ਏਜੰਸੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਸਾਰੇ ਯਾਤਰੀਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਫੜਨਵੀਸ ਨੇ ਐਕਸ 'ਤੇ ਪੋਸਟ ਕੀਤਾ। ਮੈਂ ਸਾਰਿਆਂ ਨੂੰ ਸਬਰ ਰੱਖਣ ਦੀ ਬੇਨਤੀ ਕਰਦਾ ਹਾਂ। ਮੈਂ ਐਮ.ਐਮ.ਆਰ.ਡੀ.ਏ. ਕਮਿਸ਼ਨਰ, ਨਗਰ ਨਿਗਮ ਕਮਿਸ਼ਨਰ, ਪੁਲਿਸ ਅਤੇ ਸਾਰੀਆਂ ਸਬੰਧਿਤ ਏਜੰਸੀਆਂ ਦੇ ਸੰਪਰਕ ਵਿਚ ਹਾਂ। ਇਹ ਘਟਨਾ ਕਿਉਂ ਵਾਪਰੀ, ਇਸ ਬਾਰੇ ਵੀ ਜਾਂਚ ਕੀਤੀ ਜਾਵੇਗੀ," ਉਨ੍ਹਾਂ ਕਿਹਾ। ਫਾਇਰ ਬ੍ਰਿਗੇਡ ਤਿੰਨ ਸਨੋਰਕਲ ਕ੍ਰੇਨਾਂ ਦੀ ਵਰਤੋਂ ਕਰਕੇ ਯਾਤਰੀਆਂ ਨੂੰ ਬਚਾਅ ਰਿਹਾ ਸੀ।

ਮਿਊਨਿਸੀ ਕਮਿਸ਼ਨਰ ਭੂਸ਼ਣ ਗਗਰਾਨੀ ਨੇ ਕਿਹਾ ਕਿ ਲਗਭਗ 200 ਯਾਤਰੀ ਅੰਦਰ ਸਨ। ਮੁੰਬਈ ਮੋਨੋਰੇਲ ਨੇ ਇਕ ਸ਼ੁਰੂਆਤੀ ਪ੍ਰੈਸ ਬਿਆਨ ਵਿਚ ਕਿਹਾ ਕਿ ਰੇਲਗੱਡੀ ਨੂੰ "ਬਿਜਲੀ ਸਪਲਾਈ ਵਿਚ ਮਾਮੂਲੀ ਸਮੱਸਿਆ" ਦਾ ਸਾਹਮਣਾ ਕਰਨਾ ਪਿਆ। ਮਿਸ਼ਰਨ ਗਗਰਾਨੀ ਨੇ ਕਿਹਾ ਕਿ ਮੈਡੀਕਲ ਟੀਮਾਂ ਮੌਕੇ 'ਤੇ ਮੌਜੂਦ ਸਨ ਅਤੇ ਬਚਾਏ ਗਏ ਯਾਤਰੀਆਂ ਨੂੰ ਲਿਜਾਣ ਲਈ ਬੈਸਟ ਬੱਸਾਂ ਪ੍ਰਦਾਨ ਕੀਤੀਆਂ ਗਈਆਂ ਹਨ।

ਮੈਂ ਲਗਭਗ ਇਕ ਘੰਟਾ 45 ਮਿੰਟ ਮੋਨੋਰੇਲ ਵਿਚ ਫਸਿਆ ਰਿਹਾ। ਲੋਕ ਡਰ ਗਏ ਕਿਉਂਕਿ ਅਧਿਕਾਰੀਆਂ ਵਲੋਂ ਕੋਈ ਸੰਪਰਕ ਨਹੀਂ ਸੀ। ਕੁਝ ਸਾਹ ਲੈਣ ਵਿਚ ਮੁਸ਼ਕਿਲ ਆ ਰਹੀ ਸੀ ਅਤੇ ਖਿੜਕੀ ਤੋੜਨ ਦੀ ਕੋਸ਼ਿਸ਼ ਕੀਤੀ। ਕੁਝ ਯਾਤਰੀ ਬੇਹੋਸ਼ ਹੋ ਗਏ ਤੇ ਇਕ ਯਾਤਰੀ ਨੇ ਬਚਾਏ ਜਾਣ ਤੋਂ ਬਾਅਦ ਕਿਹਾ। ਇਕ ਮਹਿਲਾ ਯਾਤਰੀ ਨੇ ਕਿਹਾ ਕਿ ਅੰਦਰ ਕੋਈ ਏਅਰ ਕੰਡੀਸ਼ਨਿੰਗ ਅਤੇ ਬਿਜਲੀ ਨਹੀਂ ਸੀ। ਭਾਰੀ ਬਾਰਿਸ਼ ਕਾਰਨ ਹਾਰਬਰ ਲਾਈਨ 'ਤੇ ਸਥਾਨਕ ਸੇਵਾਵਾਂ ਬੰਦ ਹੋਣ ਕਾਰਨ, ਅਸੀਂ ਮੋਨੋਰੇਲ ਲਈ ਅਤੇ ਇਸ ਮੁਸ਼ਕਿਲ ਵਿਚੋਂ ਲੰਘੇ। ਮੁੰਬਈ ਪਿਛਲੇ ਦੋ ਦਿਨਾਂ ਤੋਂ ਬਾਰਿਸ਼ ਨਾਲ ਪ੍ਰਭਾਵਿਤ ਹੈ, ਜਿਸ ਕਾਰਨ ਮਹਾਨਗਰ ਵਿਚ ਆਮ ਜੀਵਨ ਠੱਪ ਹੋ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ