JALANDHAR WEATHER

ਭੂਆ ਨੂੰ ਪੇਕੇ ਘਰ ਛੱਡਣ ਆਏ ਭਤੀਜੇ ਦਾ ਕਤਲ

ਝਬਾਲ, 18 ਅਗਸਤ (ਸੁਖਦੇਵ ਸਿੰਘ)-ਥਾਣਾ ਝਬਾਲ ਅਧੀਨ ਆਉਂਦੇ ਪਿੰਡ ਮਾਲੂਵਾਲ ਸੰਤਾਂ ਵਿਖੇ ਬਜ਼ੁਰਗ ਭੂਆ ਨੂੰ ਪੇਕੇ ਛੱਡਣ ਆਏ ਭਤੀਜੇ ਦਾ ਭੂਆ ਦੇ ਪੋਤਰਿਆਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਰਣਜੀਤ ਸਿੰਘ (20) ਪੁੱਤਰ ਬਚਿੱਤਰ ਸਿੰਘ ਵਾਸੀ ਪੂਹਲਾ ਦੇ ਭਰਾ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸ ਦੀ ਭੂਆ ਦਾ ਲੜਕਾ ਦਿਲਬਾਗ ਸਿੰਘ ਅਤੇ ਪੋਤਰੇ ਉਸਨੂੰ ਰੋਟੀ ਅਤੇ ਨਾ ਹੀ ਜ਼ਮੀਨ ਦਾ ਠੇਕਾ ਦਿੰਦੇ ਸਨ। ਉਨ੍ਹਾਂ ਦੀ ਭੂਆ ਆਪਣੇ ਪੇਕੇ ਘਰ ਪੂਹਲੇ ਵਿਖੇ ਆਈ ਹੋਈ ਸੀ। ਜਦੋਂ ਉਹ ਭੂਆ ਨੂੰ ਪੇਕੇ ਛੱਡਣ ਆਏ ਤਾਂ ਭੂਆ ਦੇ ਪੋਤਰਿਆਂ ਅਤੇ ਬਾਹਰੋਂ ਆਏ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਰਣਜੀਤ ਸਿੰਘ ਦਾ ਕਤਲ ਕਰ ਦਿੱਤਾ ਜਦੋਂਕਿ ਭੂਆ ਦਾ ਦੋਹਤਾ ਸੋਨਾ ਸਤਨਾਮ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਥਾਣਾ ਝਬਾਲ ਦੀ ਪੁਲਿਸ ਨੇ ਮੌਕੇ ਉਤੇ ਪੁੱਜ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ