ਸਵਰਗੀ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਮੁੜ ਕਰਵਾਉਣਗੇ ਵਿਆਹ

ਸ਼ਿਮਲਾ, 18 ਅਗਸਤ- ਉਸਾਰੀ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਸਵਰਗੀ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਇਕ ਵਾਰ ਫਿਰ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਉਨ੍ਹਾਂ ਦਾ ਵਿਆਹ 22 ਸਤੰਬਰ, 2025 ਨੂੰ ਸੈਕਟਰ-2, ਚੰਡੀਗੜ੍ਹ ਵਿਚ ਹੋਵੇਗਾ, ਜਿਥੇ ਇਕ ਰਿਸੈਪਸ਼ਨ ਵੀ ਆਯੋਜਿਤ ਕੀਤੀ ਜਾਵੇਗੀ। ਇਸ ਵਿਆਹ ਦਾ ਸੱਦਾ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਸੱਦਾ ਪੱਤਰ ਦੇ ਅਨੁਸਾਰ, ਵਿਕਰਮਾਦਿੱਤਿਆ ਸਿੰਘ ਸਰਦਾਰਨੀ ਓਪਿੰਦਰ ਕੌਰ ਅਤੇ ਸਰਦਾਰ ਜੋਤਿੰਦਰ ਸਿੰਘ ਸੇਖੋਂ ਦੀ ਧੀ ਅਮਰੀਨ ਕੌਰ ਨਾਲ ਵਿਆਹ ਕਰਨਗੇ। ਇਕ ਮੀਡੀਆ ਰਿਪੋਰਟ ਦੇ ਅਨੁਸਾਰ, ਅਮਰੀਨ ਕੌਰ ਪੰਜਾਬ ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰ ਰਹੀ ਹੈ।
ਕਾਰਡ ਵਿੱ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਦੋਵਾਂ ਦਾ ਵਿਆਹ ਸਮਾਰੋਹ ਸੈਕਟਰ-2, ਚੰਡੀਗੜ੍ਹ ਦੇ ਹਾਊਸ ਨੰਬਰ 38 ਵਿਚ ਹੋਵੇਗਾ। ਸੱਦਾ ਪੱਤਰ ਵਿਚ ਸਵਰਗੀ ਰਾਜਾ ਵੀਰਭੱਦਰ ਸਿੰਘ ਦੇ ਆਸ਼ੀਰਵਾਦ ਦਾ ਵੀ ਜ਼ਿਕਰ ਹੈ, ਜੋ ਇਸ ਸਮਾਗਮ ਨੂੰ ਹੋਰ ਵੀ ਖਾਸ ਬਣਾਉਂਦਾ ਹੈ।