JALANDHAR WEATHER

ਕਾਸੋ ਆਪ੍ਰੇਸ਼ਨ ਤਹਿਤ ਪੱਟੀ ਸ਼ਹਿਰ ਦੇ ਵਾਰਡਾਂ ਤੇ ਪਿੰਡ ਚੂਸਲੇਵੜ 'ਚ ਤਲਾਸ਼ੀ ਅਭਿਆਨ

ਪੱਟੀ, 18 ਅਗਸਤ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਆਪ੍ਰੇਸ਼ਨ ਕਾਸੋ ਅਧੀਨ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਸ.ਐਸ.ਪੀ. ਤਰਨਤਾਰਨ ਦੀਪਕ ਪਾਰੀਕ ਦੀ ਅਗਵਾਈ ਵਿਚ ਤਰਨਤਾਰਨ ਪੁਲਿਸ ਵਲੋਂ ਪੱਟੀ ਸ਼ਹਿਰ ਦੀ ਵਾਰਡ ਨੰਬਰ 1, 2 ਸਿਗਨਲ ਬਸਤੀ ਅਤੇ ਪਿੰਡ ਚੂਸਲੇਵੜ ਵਿਖੇ ਗੈਂਗਸਟਰ ਅਤੇ ਸ਼ੱਕੀ ਵਿਅਕਤੀਆਂ ਦੇ ਘਰਾਂ ਵਿਚ ਬਾਰੀਕੀ ਨਾਲ ਤਲਾਸ਼ੀ ਕੀਤੀ ਗਈ, ਜਿਸ ਵਿਚ ਦੋ ਮੋਟਰਸਾਈਕਲ ਜੋ ਕਿ ਚੋਰੀ ਦੇ ਅਤੇ ਮੁਕਦਮੇ ਅਧੀਨ ਲੋੜੀਂਦੇ ਸਨ, ਬਰਾਮਦ ਕੀਤੇ।

ਇਸੇ ਤਹਿਤ ਕੁਝ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਵੀ ਕੀਤਾ ਗਿਆ ਜਿਨ੍ਹਾਂ ਦੀ ਪੁੱਛਗਿੱਛ ਜਾਰੀ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤਰਨਤਾਰਨ ਦੇ ਐਸ. ਪੀ. (ਹੈੱਡ ਕੁਆਰਟਰ) ਬਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਵਿਚ ਨਸ਼ਾ ਵੇਚਣ ਵਾਲੇ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਵਿਚ ਥਾਣਾ ਸਿਟੀ ਪੱਟੀ, ਥਾਣਾ ਸਦਰ ਪੱਟੀ ਅਤੇ ਥਾਣਾ ਸਰਹਾਲੀ ਦੀ ਪੁਲਿਸ ਸ਼ਾਮਿਲ ਸੀ। ਇਸ ਮੌਕੇ ਐਸ.ਪੀ. ਬਲਜੀਤ ਸਿੰਘ ਭੁੱਲਰ ਨੇ ਪ੍ਰੈਸ ਰਾਹੀਂ ਗੈਂਗਸਟਰ ਅਤੇ ਨਸ਼ਾ ਤਸਕਰਾਂ ਨੂੰ ਤਾੜਨਾ ਕੀਤੀ ਕਿ ਉਹ ਆਪਣੇ ਨਾਜਾਇਜ਼ ਕੰਮਾਂ ਤੋਂ ਬਾਜ਼ ਆਉਣ ਨਹੀਂ ਤਾਂ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਐਸ. ਐਚ. ਓ. ਸਰਹਾਲੀ ਗੁਰਿੰਦਰ ਸਿੰਘ, ਐਡੀਸ਼ਨਲ ਐਸ. ਐਚ. ਓ. ਥਾਣਾ ਸਿਟੀ ਪੱਟੀ ਐਸ. ਆਈ. ਮਨਪ੍ਰੀਤ ਕੌਰ, ਐਸ. ਐਚ. ਓ. ਥਾਣਾ ਸਦਰ ਪੱਟੀ ਵਿਪਨ ਕੁਮਾਰ, ਮੁੱਖ ਮੁਨਸ਼ੀ ਅਮਰਿੰਦਰ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ