ਭਾਰਤ-ਅਮਰੀਕਾ ਰੱਖਿਆ ਸਬੰਧਾਂ 'ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਵਲੋਂ ਸੰਬੋਧਨ

ਨਵੀਂ ਦਿੱਲੀ, 14 ਅਗਸਤ-ਭਾਰਤ-ਅਮਰੀਕਾ ਰੱਖਿਆ ਸਬੰਧਾਂ 'ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਬੁਨਿਆਦੀ ਰੱਖਿਆ ਸਮਝੌਤਿਆਂ ਦੁਆਰਾ ਆਧਾਰਿਤ ਭਾਰਤ-ਅਮਰੀਕਾ ਰੱਖਿਆ ਭਾਈਵਾਲੀ ਦੁਵੱਲੀ ਭਾਈਵਾਲੀ ਦਾ ਇਕ ਮਹੱਤਵਪੂਰਨ ਥੰਮ੍ਹ ਹੈ। ਇਹ ਸਹਿਯੋਗ ਸਾਰੇ ਖੇਤਰਾਂ ਵਿਚ ਮਜ਼ਬੂਤ ਹੋਇਆ ਹੈ। ਅਸੀਂ ਅਗਸਤ ਦੇ ਅੱਧ ਵਿਚ ਇਕ ਅਮਰੀਕੀ ਰੱਖਿਆ ਨੀਤੀ ਟੀਮ ਦੇ ਦਿੱਲੀ ਵਿਚ ਆਉਣ ਦੀ ਉਮੀਦ ਕਰ ਰਹੇ ਹਾਂ। ਸੰਯੁਕਤ ਫੌਜੀ ਅਭਿਆਸ 'ਯੁੱਧ ਅਭਿਆਸ' ਦਾ 21ਵਾਂ ਐਡੀਸ਼ਨ ਵੀ ਇਸ ਮਹੀਨੇ ਦੇ ਅੰਤ ਵਿਚ ਅਲਾਸਕਾ ਵਿਚ ਹੋਣ ਦੀ ਉਮੀਦ ਹੈ। ਦੋਵੇਂ ਧਿਰਾਂ ਇਸ ਮਹੀਨੇ ਦੇ ਅੰਤ ਤੱਕ ਕਾਰਜਸ਼ੀਲ ਪੱਧਰ 'ਤੇ 2+2 ਇੰਟਰਸੈਸ਼ਨਲ ਮੀਟਿੰਗ ਬੁਲਾਉਣ ਲਈ ਰੁੱਝੀਆਂ ਹੋਈਆਂ ਹਨ।