ਨਸ਼ੇ ਕਾਰਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਅਮਰਗੜ੍ਹ ਦੇ ਨੌਜਵਾਨ ਦੀ ਮੌਤ

ਖਮਾਣੋਂ,13 ਅਗਸਤ (ਮਨਮੋਹਣਸਿੰਘਕਲੇਰ)-ਪੰਜਾਬ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਤਹਿਸੀਲ ਖਮਾਣੋਂ ਦੇ ਪਿੰਡ ਅਮਰਗੜ੍ਹ ਦੇ ਇਕ ਵਿਆਹੁਤਾ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ।ਜਾਣਕਾਰੀ ਮੁਤਾਬਿਕ ਵਿਕਰਮਜੀਤ ਸਿੰਘ ਵਾਸੀ ਪਿੰਡ ਅਮਰਗੜ੍ਹ ਅਜ ਘਰ ਤੋਂ ਸਵੇਰੇ ਨਿਕਲਿਆ ਸੀ। ਉਹ ਪੁਲਿਸ ਜ਼ਿਲ੍ਹਾ ਖੰਨਾ ਦੇ ਇਕ ਪਿੰਡ ਦੇ ਕਿਸੇ ਕਿਸਾਨ ਦੀ ਮੋਟਰ 'ਤੇ ਆਪਣੇ ਸਾਥੀਆਂ ਸਮੇਤ ਨਸ਼ਾ ਕਰ ਰਿਹਾ ਸੀ।ਜਿਸ ਦੀ ਜਾਣਕਾਰੀ ਸਥਾਨਕ ਪੁਲਿਸ ਚੌਕੀ ਨੂੰ ਦੇਣ 'ਤੇ ਮੌਕੇ 'ਤੇ ਪੁਲਸ ਦੇ ਪਹੁੰਚਣ ਤੇ ਉਸ ਦੇ ਸਾਥੀ ਉਸ ਨੂੰ ਛੱਡ ਕੇ ਭਜ ਗਏ ।
ਜਿਸ ਨੂੰ ਹਸਪਤਾਲ ਵਿਖੇ ਦਾਖ਼ਲ ਕਰਵਾਉਣ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਰੱਖਿਆ ਗਿਆ ਹੈ।