JALANDHAR WEATHER

ਈ.ਡੀ. ਵਲੋਂ ਮਨੀ ਲਾਂਡਰਿੰਗ ਮਾਮਲੇ 'ਚ ਇੰਸਟਾ Influencer ਸੰਦੀਪਾ ਵਿਰਕ ਗ੍ਰਿਫ਼ਤਾਰ

ਨਵੀਂ ਦਿੱਲੀ, 13 ਅਗਸਤ-ਇਨਫੋਰਸਮੈਂਟ ਡਾਇਰੈਕਟੋਰੇਟ ਨੇ 12 ਅਤੇ 13 ਅਗਸਤ ਨੂੰ ਦਿੱਲੀ ਅਤੇ ਮੁੰਬਈ ਵਿਚ ਕਈ ਥਾਵਾਂ 'ਤੇ ਮਨੀ ਲਾਂਡਰਿੰਗ ਰੋਕਥਾਮ ਐਕਟ (PMLA), 2002 ਦੀਆਂ ਧਾਰਾਵਾਂ ਤਹਿਤ ਛਾਪੇਮਾਰੀ ਦੌਰਾਨ ਸੰਦੀਪਾ ਵਿਰਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜੋ ਕਿ ਇਕ ਸੁੰਦਰਤਾ ਉਤਪਾਦ ਕੰਪਨੀ ਦੀ ਮਾਲਕ ਵੀ ਹੈ, ਨੂੰ ਝੂਠੇ ਬਹਾਨੇ ਪੈਸੇ ਮੰਗ ਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। 

ਉਸ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਨੇ ਅੱਗੇ ਦੀ ਜਾਂਚ ਲਈ 14 ਅਗਸਤ ਤੱਕ ਏਜੰਸੀ ਨੂੰ ਉਸਦੀ ਹਿਰਾਸਤ ਸੌਂਪ ਦਿੱਤੀ ਹੈ। ਇਹ ਕਾਰਵਾਈਆਂ ਵਿਰਕ ਅਤੇ ਉਸਦੇ ਸਾਥੀਆਂ ਵਿਰੁੱਧ ਚੱਲ ਰਹੀ ਜਾਂਚ ਦਾ ਹਿੱਸਾ ਹਨ ਜਿਨ੍ਹਾਂ 'ਤੇ ਗਲਤ ਬਿਆਨਬਾਜ਼ੀ ਰਾਹੀਂ ਅਣਉਚਿਤ ਪ੍ਰਭਾਵ ਪਾਉਣ ਅਤੇ ਝੂਠੇ ਬਹਾਨੇ ਨਾਲ ਪੈਸੇ ਮੰਗ ਕੇ ਵਿਅਕਤੀਆਂ ਨਾਲ ਧੋਖਾ ਕਰਨ ਦਾ ਦੋਸ਼ ਹੈ। ਉਹ 1.2 ਮਿਲੀਅਨ ਫਾਲੋਅਰਜ਼ ਵਾਲੀ ਇੰਸਟਾਗ੍ਰਾਮ ਪ੍ਰਭਾਵਿਕ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ