ਜੰਮੂ ਕਸ਼ਮੀਰ: 1990 ਦੇ ਸਰਲਾ ਭੱਟ ਕਤਲ ਕੇਸ ਵਿਚ ਐਸ.ਆਈ.ਏ ਦੀ ਛਾਪੇਮਾਰੀ

ਸ੍ਰੀਨਗਰ, 12 ਅਗਸਤ- ਜੰਮੂ-ਕਸ਼ਮੀਰ ਵਿਚ ਰਾਜ ਜਾਂਚ ਏਜੰਸੀ ਨੇ 1990 ਵਿਚ ਕਸ਼ਮੀਰੀ ਪੰਡਿਤ ਔਰਤ ਸਰਲਾ ਭੱਟ ਦੇ ਕਤਲ ਦੇ ਸੰਬੰਧ ਵਿਚ ਅੱਜ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਇਹ ਕਤਲ 35 ਸਾਲ ਪਹਿਲਾਂ ਹੋਇਆ ਸੀ। ਜਾਂਚ ਟੀਮ ਨੇ ਯਾਸੀਨ ਮਲਿਕ ਦੇ ਘਰ ਵੀ ਛਾਪੇਮਾਰੀ ਕੀਤੀ ਹੈ। ਐਸ.ਆਈ.ਏ. ਟੀਮ ਕੇਂਦਰੀ ਕਸ਼ਮੀਰ ਪਹੁੰਚ ਗਈ ਹੈ। ਰਾਜ ਜਾਂਚ ਏਜੰਸੀ 35 ਸਾਲ ਪਹਿਲਾਂ ਇਕ ਕਸ਼ਮੀਰੀ ਪੰਡਿਤ ਔਰਤ ਦੇ ਕਤਲ ਦੀ ਜਾਂਚ ਕਰਨ ਲਈ ਪਹੁੰਚੀ ਹੈ। ਕੇਂਦਰੀ ਕਸ਼ਮੀਰ ਵਿਚ ਕਈ ਥਾਵਾਂ ’ਤੇ ਛਾਪੇਮਾਰੀ ਜਾਰੀ ਹੈ।
ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਸਰਲਾ ਭੱਟ ਦੇ ਕਤਲ ਦੇ ਸੰਬੰਧ ਵਿਚ ਪਾਬੰਦੀਸ਼ੁਦਾ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਨਾਲ ਜੁੜੇ ਕਈ ਲੋਕਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸਰਲਾ ਭੱਟ ਦੀ ਲਾਸ਼ ਸ੍ਰੀਨਗਰ ਸ਼ਹਿਰ ਵਿਚ ਮਿਲੀ ਸੀ, ਜੋ ਅਪ੍ਰੈਲ 1990 ਵਿਚ ਸੌਰਾ ਦੇ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਆਪਣੇ ਹੋਸਟਲ ਤੋਂ ਲਾਪਤਾ ਹੋ ਗਈ ਸੀ। ਜੇ.ਕੇ.ਐਲ.ਐਫ਼. ਦੇ ਸਾਬਕਾ ਨੇਤਾ ਪੀਰ ਨੂਰੁਲ ਹੱਕ ਸ਼ਾਹ ਉਰਫ਼ ਏਅਰ ਮਾਰਸ਼ਲ ਉਨ੍ਹਾਂ ਲੋਕਾਂ ਵਿਚ ਸ਼ਾਮਿਲ ਸਨ, ਜਿਨ੍ਹਾਂ ਦੇ ਘਰਾਂ ਦੀ ਏਜੰਸੀ ਅਧਿਕਾਰੀਆਂ ਨੇ ਤਲਾਸ਼ੀ ਲਈ ਸੀ।
ਦੱਸ ਦੇਈਏ ਕਿ ਏਜੰਸੀ ਨੇ ਹਾਲ ਹੀ ਵਿਚ ਇਸ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿਚ ਲਈ ਸੀ।