JALANDHAR WEATHER

ਬੱਦਲ ਫਟਣ ਤੋਂ ਬਾਅਦ ਧਾਰਲੀ-ਹਰਸਿਲ 'ਚ ਬਚਾਅ ਕਾਰਜ ਜਾਰੀ

ਉੱਤਰਕਾਸ਼ੀ (ਉੱਤਰਾਖੰਡ), 9 ਅਗਸਤ-ਬੱਦਲ ਫਟਣ ਤੋਂ ਬਾਅਦ ਧਾਰਲੀ-ਹਰਸਿਲ ਖੇਤਰ ਵਿਚ ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕੀਤਾ ਹੈ ਕਿ ਇਕ ਗੰਭੀਰ ਕੁਦਰਤੀ ਆਫ਼ਤ ਕਾਰਨ ਪ੍ਰਭਾਵਿਤ ਖੇਤਰ ਵਿਚ ਵਿਘਨ ਪਈ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਲਗਾਤਾਰ ਭਾਰੀ ਬਾਰਿਸ਼, ਜ਼ਮੀਨ ਖਿਸਕਣ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਨੇ ਬਿਜਲੀ ਦੇ ਖੰਭਿਆਂ, ਤਾਰਾਂ, ਟ੍ਰਾਂਸਫਾਰਮਰਾਂ ਅਤੇ ਸਬ-ਸਟੇਸ਼ਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਸੂਰਜੀ ਊਰਜਾ ਅਤੇ ਮਾਈਕ੍ਰੋ-ਹਾਈਡ੍ਰੋ ਗਰਿੱਡਾਂ ਰਾਹੀਂ ਖੇਤਰ ਨੂੰ ਲਗਾਤਾਰ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। 5 ਅਗਸਤ ਨੂੰ ਬੱਦਲ ਫਟਣ ਕਾਰਨ ਆਏ ਅਚਾਨਕ ਹੜ੍ਹਾਂ ਤੋਂ ਕੁਝ ਦਿਨਾਂ ਬਾਅਦ ਹਰਸਿਲ ਵਿਚ ਬਿਜਲੀ ਬਹਾਲ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ