JALANDHAR WEATHER

ਭਾਜਪਾ ਨੇਤਾਵਾਂ ਵਿਰੁੱਧ ਇਤਰਾਜ਼ਯੋਗ ਟਿੱਪਣੀ ਮਾਮਲਾ: ਐਮ.ਪੀ.-ਐਮ.ਐਲ.ਏ. ਅਦਾਲਤ ਤੋਂ ਰਾਹੁਲ ਗਾਂਧੀ ਨੂੰ ਮਿਲੀ ਜ਼ਮਾਨਤ

ਰਾਂਚੀ, 6 ਅਗਸਤ- ਕਾਂਗਰਸ ਨੇਤਾ ਅਤੇ ਸੰਸਦ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਝਾਰਖ਼ੰਡ ਦੇ ਚਾਈਬਾਸਾ ਸਥਿਤ ਐਮ.ਪੀ.-ਐਮ.ਐਲ.ਏ. ਅਦਾਲਤ ਪਹੁੰਚੇ। ਉਹ ਲਗਭਗ 20 ਮਿੰਟ ਅਦਾਲਤ ਵਿਚ ਰਹੇ। ਸੁਣਵਾਈ ਸੁਪ੍ਰੀਓ ਟਿੱਗਾ ਦੀ ਬੈਂਚ ਵਿਚ ਹੋਈ, ਜਿੱਥੇ ਉਨ੍ਹਾਂ ਤੋਂ ਅਦਾਲਤ ਵਿਚ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਕੋਈ ਇਤਰਾਜ਼ਯੋਗ ਬਿਆਨ ਦਿੱਤਾ ਹੈ। ਜਿੱਥੇ ਉਨ੍ਹਾਂ ਕਿਹਾ ਕਿ ਮੈਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ। ਬਿਆਨ ਲੈਣ ਤੋਂ ਬਾਅਦ ਅਦਾਲਤ ਨੇ ਰਾਹੁਲ ਗਾਂਧੀ ਨੂੰ ਜ਼ਮਾਨਤ ਦੇ ਦਿੱਤੀ ਹੈ। ਹੁਣ ਇਸ ਪਟੀਸ਼ਨ ਵਿਚ ਗਵਾਹੀ ਚੱਲੇਗੀ।

ਭਾਜਪਾ ਨੇਤਾ ਪ੍ਰਤਾਪ ਕਟਿਆਰ ਵਲੋਂ ਇਤਰਾਜ਼ਯੋਗ ਮਾਮਲੇ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਹੁਣ ਇਸ ਮਾਮਲੇ ਵਿਚ ਗਵਾਹੀ ਦੀ ਪ੍ਰਕਿਰਿਆ ਚੱਲੇਗੀ। ਅਦਾਲਤ ਵਿਚ ਕਾਰਵਾਈ ਪੂਰੀ ਹੋਣ ਤੋਂ ਬਾਅਦ, ਰਾਹੁਲ ਗਾਂਧੀ ਸਿੱਧੇ ਟਾਟਾ ਕਾਲਜ ਮੈਦਾਨ ਵਿਚ ਪਹੁੰਚੇ ਅਤੇ ਦਿੱਲੀ ਲਈ ਉਡਾਣ ਭਰੀ।

ਇਹ ਮਾਮਲਾ ਸਾਲ 2018 ਦਾ ਹੈ, ਜਦੋਂ ਰਾਹੁਲ ਗਾਂਧੀ ਨੇ ਚਾਈਬਾਸਾ ਵਿਚ ਇਕ ਚੋਣ ਰੈਲੀ ਦੌਰਾਨ ਭਾਜਪਾ ਨੇਤਾਵਾਂ ਵਿਰੁੱਧ ਕਥਿਤ ਤੌਰ ’ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਵਿਰੁੱਧ ਮਾਣਹਾਨੀ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਵਿਸ਼ੇਸ਼ ਐਮ.ਪੀ.-ਐਮ.ਐਲ.ਏ. ਅਦਾਲਤ ਵਿਚ ਹੋ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ