ਉੱਤਰਕਾਸ਼ੀ ਹਾਦਸਾ: ਉੱਤਰਾਖ਼ੰਡ ਦੇ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 6 ਅਗਸਤ- ਉੱਤਰਕਾਸ਼ੀ ਵਿਚ ਬੱਦਲ ਫਟਣ ਦੀ ਘਟਨਾ ’ਤੇ ਉੱਤਰਾਖੰਡ ਦੇ ਸੰਸਦ ਮੈਂਬਰ ਅਜੈ ਭੱਟ, ਮਾਲਾ ਰਾਜ ਲਕਸ਼ਮੀ ਸ਼ਾਹ, ਤ੍ਰਿਵੇਂਦਰ ਸਿੰਘ ਰਾਵਤ ਅਤੇ ਅਨਿਲ ਬਲੂਨੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਭਾਜਪਾ ਸੰਸਦ ਮੈਂਬਰ ਮਾਲਾ ਰਾਜ ਲਕਸ਼ਮੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਉਹ ਸਾਨੂੰ ਲੋੜੀਂਦੀ ਹਰ ਮਦਦ ਪ੍ਰਦਾਨ ਕਰਨਗੇ।