ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਮੁੜ ਤੋਂ ਮੁਲਤਵੀ

ਚੰਡੀਗੜ੍ਹ, 6 ਅਗਸਤ (ਕਪਿਲ ਵਧਵਾ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਅਦਾਲਤ ਵਲੋਂ ਅੱਜ ਫਿਰ ਰਾਹਤ ਨਹੀਂ ਮਿਲੀ ਹੈ। ਦੱਸ ਦਈਏ ਕਿ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਅੱਜ ਸੁਣਵਾਈ ਕੀਤੀ ਜਾਣੀ ਸੀ ਪਰ ਇਸ ਮਾਮਲੇ ’ਤੇ ਸੁਣਵਾਈ ਨੂੰ ਕੱਲ੍ਹ ਲਈ ਤੈਅ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਅੱਜ ਲਈ ਸੂਚੀਬੱਧ ਕੀਤੀ ਗਈ ਮਜੀਠੀਆ ਦੀ ਬੈਰਕ ਬਦਲੀ ਅਰਜ਼ੀ ਨੂੰ ਅਦਾਲਤ ਨੇ 12 ਅਗਸਤ ਤੱਕ ਮੁਲਤਵੀ ਕਰ ਦਿੱਤਾ ਹੈ।