ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਧਾਰਾਲੀ ਵਿਖੇ ਲੋਕਾਂ ਨਾਲ ਕੀਤੀ ਗੱਲਬਾਤ, ਸੁਣੀਆਂ ਮੁਸ਼ਕਿਲਾਂ

ਨਵੀਂ ਦਿੱਲੀ, 6 ਅਗਸਤ-ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਬੱਦਲ ਫਟਣ ਅਤੇ ਮਲਬੇ ਦੀ ਮਾਰ ਹੇਠ ਆਏ ਧਾਰਾਲੀ ਵਿਚ ਸਥਾਨਕ ਲੋਕਾਂ ਅਤੇ ਹੋਰਾਂ ਨੂੰ ਮਿਲੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਦੱਸ ਦਈਏ ਕਿ ਕਈ ਥਾਵਾਂ 'ਤੇ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ, ਉੱਤਰਕਾਸ਼ੀ ਦੇ ਗੰਗਾਨਾਨੀ ਵਿਚ ਉੱਤਰਕਾਸ਼ੀ-ਹਰਸਿਲ ਸੜਕ ਪੂਰੀ ਤਰ੍ਹਾਂ ਧੱਸ ਗਈ ਹੈ। ਗੰਗਾਨਾਨੀ ਤੋਂ ਹਰਸਿਲ ਤੱਕ ਸੜਕ ਪੂਰੀ ਤਰ੍ਹਾਂ ਬੰਦ ਹੈ।
ਉੱਤਰਾਖੰਡ ਵਿਚ ਪਿਛਲੇ 2-3 ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਬੀਤੇ ਕੱਲ੍ਹ ਉੱਤਰਕਾਸ਼ੀ ਜ਼ਿਲ੍ਹੇ ਦੇ ਧਾਰਲੀ ਵਿਚ ਖੀਰ ਗੰਗਾ ਵਿਚ ਬੱਦਲ ਫੱਟਣ ਕਾਰਨ ਪੂਰਾ ਪਿੰਡ ਹੜ੍ਹ ਅਤੇ ਮਲਬੇ ਦੀ ਲਪੇਟ ਵਿਚ ਆ ਗਿਆ ਸੀ। ਐਨ.ਡੀ.ਆਰ.ਐਫ਼. ਤੇ ਐਸ.ਡੀ.ਆਰ.ਐਫ਼. ਟੀਮਾਂ ਦੇ ਨਾਲ ਫੌਜ ਨੂੰ ਵੀ ਮੌਕੇ ’ਤੇ ਭੇਜਿਆ ਗਿਆ ਹੈ। ਧਾਰਲੀ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਲਾਪਤਾ ਹਨ।