JALANDHAR WEATHER

ਗਲੀ ਵਿਚ ਖੇਡ ਰਹੀ 2 ਸਾਲਾਂ ਬੱਚੀ ਨੂੰ ਵਾਹਨ ਦੀ ਟੱਕਰ ਲੱਗਣ ਕਰਕੇ ਮੌਤ

ਕੈਲਗਰੀ, 6 ਅਗਸਤ (ਜਸਜੀਤ ਸਿੰਘ ਧਾਮੀ)- ਉੱਤਰ-ਪੂਰਬੀ ਕੈਲਗਰੀ ਵਿਚ ਇਕ ਦੋ ਸਾਲ ਦੀ ਬੱਚੀ ਨੂੰ ਇਕ ਵਾਹਨ ਵਲੋਂ ਟੱਕਰ ਮਾਰ ਦੇਣ ਦਾ ਸਮਾਚਾਰ ਹੈ। ਬੱਚੀ ਆਪਣੇ ਘਰ ਦੇ ਪਿਛੇ ਵਾਲੀ ਗਲੀ ਵਿਚ ਖੇਡ ਰਹੀ ਸੀ, ਜਦੋਂ ਉਸਨੂੰ ਇਕ ਵਾਹਨ ਨੇ ਟੱਕਰ ਮਾਰੀ। ਪੁਲਿਸ ਦੇ ਦੱਸਣ ਅਨੁਸਾਰ ਉੁਸਦੇ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ 30 ਸਾਲਾਂ ਇਕ ਆਦਮੀ ਚਿੱਟਾ ਟਰੱਕ ਲੈ ਕੇ ਪੱਛਮ ਵੱਲ ਜਾ ਰਿਹਾ ਸੀ, ਜਦੋਂ ਟਰੱਕ ਚਾਲਕ ਨੇ ਉੱਤਰ ਵੱਲ ਜਾਣ ਲਈ ਸੱਜੇ ਹੱਥ ਮੋੜ ਲਿਆ ਤਾਂ ਬੱਚੀ ਵਿਚ ਟੱਕਰ ਮਾਰ ਦਿੱਤੀ।

ਪੁਲਿਸ ਨੇ ਕਿਹਾ ਕਿ ਵਾਹਨ ਦਾ ਡਰਾਈਵਰ ਘਟਨਾ ਵਾਲੀ ਥਾਂ ’ਤੇ ਹੀ ਰਿਹਾ ਅਤੇ ਜਾਂਚ ਕਰਨ ਵਾਲਿਆਂ ਦਾ ਸਹਿਯੋਗ ਕਰ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਬੱਚੀ ਦੀ ਪਛਾਣ ਅਨਾਹਤ ਗਿੱਲ ਵਜੋਂ ਕੀਤੀ ਹੈ। ਉਸ ਦੇ ਪਿਤਾ ਸੁਖਪ੍ਰੀਤ ਗਿੱਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਨਾਹਤ ਆਪਣੀ ਭੈਣ ਨਾਲ ਨੇੜਲੇ ਪਾਰਕ ਵਿਚ ਖੇਡ ਕੇ ਵਾਪਸ ਆ ਰਹੀ ਸੀ ਜਦੋਂ ਇਹ ਘਟਨਾ ਉਨ੍ਹਾਂ ਦੇ ਘਰ ਦੇ ਬਾਹਰ ਵਾਪਰੀ।

ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ