JALANDHAR WEATHER

ਆਪ੍ਰੇਸ਼ਨ ਸੰਧੂਰ ਦੌਰਾਨ ਅਸੀਂ ਸਰਕਾਰ ਨਾਲ ਚੱਟਾਨ ਵਾਂਗ ਖੜ੍ਹੇ - ਸਾਂਸਦ ਰਾਹੁਲ ਗਾਂਧੀ

ਨਵੀਂ ਦਿੱਲੀ, 29 ਜੁਲਾਈ-ਲੋਕ ਸਭਾ 'ਚ ਰਾਹੁਲ ਗਾਂਧੀ ਨੇ ਸੰਬੋਧਨ ਕਰ ਸ਼ੁਰੂ ਕਰ ਦਿੱਤਾ ਹੈ। ਆਪ੍ਰੇਸ਼ਨ ਸੰਧੂਰ 'ਤੇ ਚਰਚਾ ਦੌਰਾਨ ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਇਕ ਜ਼ਾਲਮ ਹਮਲਾ (ਪਹਿਲਗਾਮ), ਪਾਕਿਸਤਾਨੀ ਰਾਜ ਦੁਆਰਾ ਸਪਸ਼ਟ ਤੌਰ 'ਤੇ ਆਯੋਜਿਤ ਅਤੇ ਯੋਜਨਾਬੱਧ ਬੇਰਹਿਮ ਹਮਲਾ ਸੀ। ਨੌਜਵਾਨਾਂ, ਬਜ਼ੁਰਗਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ। ਅਸੀਂ ਇਕੱਠੇ - ਇਸ ਸਦਨ ਦੇ ਹਰ ਵਿਅਕਤੀ ਨੇ ਪਾਕਿਸਤਾਨ ਦੀ ਨਿੰਦਾ ਕੀਤੀ ਹੈ। ਆਪ੍ਰੇਸ਼ਨ ਸੰਧੂਰ ਦੌਰਾਨ ਅਸੀਂ ਸਰਕਾਰ ਨਾਲ ਚੱਟਾਨ ਵਾਂਗ ਖੜ੍ਹੇ ਰਹੇ। ਪਹਿਲਗਾਮ ਹਮਲੇ ਦੀ ਹਰੇਕ ਨੇ ਨਿਖੇਧੀ ਕੀਤੀ ਸੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ