ਕਾਂਗਰਸ ਪਾਰਟੀ ਨੇ ਡਾ. ਮਨੋਹਰ ਸਿੰਘ ਸਮੇਤ ਭਾਰਤ 'ਚੋਂ 50 ਫੈਲੋਜ਼ ਚੁਣੇ

ਖਮਾਣੋਂ, 29 ਜੁਲਾਈ (ਮਨਮੋਹਣ ਸਿੰਘ ਕਲੇਰ)-ਆਲ ਇੰਡੀਆ ਪ੍ਰੋਫੈਸ਼ਨਲਜ਼ ਕਾਂਗਰਸ, ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦਾ ਇਕ ਵਿੰਗ ਹੈ ਅਤੇ ਜਿਸ ਦੇ ਕਨਵੀਨਰ ਪਾਰਟੀ ਨੇਤਾ ਰਾਹੁਲ ਗਾਂਧੀ ਹਨ, ਵਲੋਂ ਸਾਰੇ ਭਾਰਤ ਵਿਚੋਂ ਚੁਣੇ ਵੱਖ-ਵੱਖ ਕਿੱਤਿਆਂ ਨਾਲ ਜੁੜੇ 50 ਅਹਿਮ ਯੋਗਤਾ ਵਾਲੇ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਕਾਂਗਰਸ ਆਗੂ ਡਾ. ਮਨੋਹਰ ਸਿੰਘ ਦਾ ਨਾਂਅ ਵੀ ਸ਼ਾਮਿਲ ਹੈ। ਇਹ ਪ੍ਰੋਗਰਾਮ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਯਾਦ ਨੂੰ ਸਮਰਪਿਤ ਹੈ।
ਕਾਂਗਰਸ ਨੇਤਾ ਡਾ. ਮਨੋਹਰ ਸਿੰਘ, ਇਕ ਮੈਡੀਕਲ ਪੋਸਟ ਗ੍ਰੈਜੂਏਟ, ਪੱਤਰਕਾਰੀ ਵਿਚ ਮਾਸਟਰ ਡਿਗਰੀ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਲਾਅ ਗ੍ਰੈਜੂਏਟ ਹਨ। ਇਸ ਫੈਲੋਸ਼ਿਪ ਪ੍ਰੋਗਰਾਮ ਲਈ ਇਕ ਸਖ਼ਤ ਅਤੇ ਬਹੁ-ਪੜਾਵੀ ਚੋਣ ਪ੍ਰਕਿਰਿਆ, ਪੂਰੇ ਭਾਰਤ ਤੋਂ ਅਰਜ਼ੀਆਂ ਦੀ ਜਾਂਚ ਅਤੇ ਪਹਿਲੇ ਡਾ. ਮਨਮੋਹਨ ਸਿੰਘ ਫੈਲੋ ਵਜੋਂ ਮਾਹਿਰ ਪੇਸ਼ੇਵਰਾਂ ਦੀ ਚੋਣ ਕਰਨ ਲਈ ਡੂੰਘਾਈ ਨਾਲ ਇੰਟਰਵਿਊ ਕਰਨ ਤੋਂ ਬਾਅਦ ਐਲਾਨੀ ਗਈ ਫੈਲੋ ਸੂਚੀ ਵਿਚ ਸ਼ਾਮਿਲ ਹਨ। ਇਸ ਪ੍ਰੋਗਰਾਮ ਦੇ ਉਦੇਸ਼ਾਂ ਅਨੁਸਾਰ, ਇਹ ਵਿਭਿੰਨ ਸਮੂਹ, ਭਾਰਤ ਦੇ ਸਮਾਜਿਕ, ਖੇਤਰੀ, ਲਿੰਗ ਅਤੇ ਪੇਸ਼ੇਵਰ ਸਪੈਕਟ੍ਰਮ ਦੀ ਨੁਮਾਇੰਦਗੀ ਕਰਦਾ ਹੈ। ਇਕ ਆਧੁਨਿਕ, ਪ੍ਰਗਤੀਸ਼ੀਲ ਅਤੇ ਸਮਾਵੇਸ਼ੀ ਭਾਰਤ ਬਣਾਉਣ ਵਿਚ ਮਦਦ ਕਰੇਗਾ।